Thursday, April 23, 2026

ਰਾਮ ਸ਼ਰਨਮ ਪੱਟੀ ਵਲੋ 13 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

PPN0504201603ਪੱਟੀ, 5 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਸ਼ਿਵਾਲਾ ਮੰਦਿਰ ਪੁਰਾਣਾ ਬਜ਼ਾਰ ਪੱਟੀ ਵਿਖੇ 13 ਜਰੂਰਤ ਮੰਦ ਪਰਿਵਾਰਾਂ ਨੂੰ ਰਾਮ ਸ਼ਰਨਮ ਪੱਟੀ ਵਲੋ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬਰਿਜ਼ ਭੂਸ਼ਨ ਸਾਹਨੀ ਤੇ ਸੁਦੇਸ਼ ਸ਼ਾਸਤਰੀ ਵਲੋਂ ਅੰਮ੍ਰਿਤ ਵਾਣੀ ਸਤਸੰਗ ਕੀਤਾ ਗਿਆ।ਉਨਾਂ ਕਿਹਾ ਕਿ ਹਰ ਮਹੀਨੇ ਪਹਿਲੇ ਹਫਤੇ ਰਾਸ਼ਨ ਵਡਿੰਆ ਜਾਦਾ ਹੈ ਅਤੇ ਲਗਾਤਾਰ 64 ਮਹੀਨੇ ਹੋ ਗਏ ਹਨ। ਉਨਾਂ ਕਿਹਾ ਕਿ ਇਹ ਰਾਸ਼ਨ ਜਰੂਰਤਮੰਦ ਪਰਿਵਾਰਾ ਨੂੰ ਹੀ ਦਿੱਤਾ ਜਾਦਾ ਹੈ। ਇਸ ਮੌਕੇ ਬਰਿਜ਼ ਭੂਸ਼ਨ ਸਾਹਨੀ, ਸੁਦੇਸ਼ ਸ਼ਾਸਤਰੀ, ਭੁਪਿੰਦਰ ਬੇਦੀ, ਵਿਜੈ ਕੁਮਾਰ, ਸੁਰਿੰਦਰ ਕੁਮਾਰ ਸਬਜੀ ਵਾਲੇ, ਪੰਡਿਤ ਸਤ ਨਰਾਇਣ, ਰਜਿੰਦਰ ਕੁਮਾਰ, ਰਾਮ ਬਲਾਸ, ਕਾਲਾ ਬੇਦੀ, ਰਮੇਸ਼ ਰਾਣੀ ਭਾਰਦਵਾਜ਼, ਤਿਲਕ ਰਾਜ, ਕੇਵਲ ਕ੍ਰਿਸ਼ਨ, ਸਤਪਾਲ ਤੇ ਸਮੂਹ ਮੈਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply