Monday, July 1, 2024

ਸਕੂਲ ਫ਼ੀਸਾਂ, ਦਾਖ਼ਲੇ ‘ਤੇ ਬੱਸਾਂ ਦੇ ਕਿਰਾਏ ਵਿੱਚ ਭਾਰੀ ਵਾਧੇ ਦੇ ਵਿਰੁੱਧ ਮਾਪਿਆਂ ਤੇ ਕਿਸਾਨਾਂ ਵੱਲੋਂ ਐਸ.ਡੀ.ਐਮ ਦਫ਼ਤਰ ਦਾ ਘਿਰਾਓ

PPN0504201604ਪੱਟੀ, 5 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਮਾਪਿਆਂ ਦੀ ਹੋ ਰਹੀ ਲੁੱਟ, ਫ਼ੀਸਾਂ, ਦਾਖ਼ਲਾ ਤੇ ਬੱਸਾਂ ਦੇ ਕਿਰਾਏ ਦੇ ਖਿਲਾਫ਼ ਮਾਪਿਆਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਐਸ.ਡੀ.ਐਮ ਦਫ਼ਤਰ ਦਾ ਘਿਰਾਓ ਕੀਤਾ ਗਿਆ।ਇਸ ਮੌਕੇ ਸੁਖਵਿੰਦਰ ਸਿੰਘ ਸਭਰਾ, ਦਲਜੀਤ ਸਿੰਘ, ਕਾਰਜ ਸਿੰਘ, ਮੇਹਰ ਸਿੰੰਘ ਤਲਵੰਡੀ, ਹਰਜਿੰਦਰ ਸਿੰਘ, ਸੋਹਣ ਸਿੰਘ, ਸਰਬਜੀਤ ਸਿੰਘ, ਜਤਿੰਦਰ ਸਿੰਘ ਨੇ ਘਿਰਾਓ ਮੌਕੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਲੋਂ ਫ਼ੀਸਾਂ, ਦਾਖ਼ਲੇ, ਬੱਸਾਂ ਦੇ ਕਿਰਾਏ ਵਿਚ ਭਾਰੀ ਵਾਧਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਸਕੂਲ ਵਿਖੇ ਹੀ ਦੁਕਾਨਾਂ ਖੋਲ੍ਹ ਕੇ ਕਿਤਾਬਾਂ ਤੇ ਵਰਦੀਆਂ ਲੈਣ ਲਈ ਆਖਿਆ ਜਾਦਾ ਹੈ, ਜਿੰਨਾਂ ਦਾ ਰੇਟ ਬਜ਼ਾਰ ਨਾਲੋਂ ਦੁਗਣਾ ਹੈ ।ਉਨ੍ਹਾਂ ਕਿਹਾ ਕਿ ਸੈਕਰਡ ਹਾਰਟ ਸਕੂਲ ਠੱਕਰਪੁਰਾ ਵੱਲੋਂ ਫ਼ੀਸਾਂ ਵਿਚ ਭਾਰੀ ਵਾਧਾ ਕੀਤਾ ਹੈ ਅਤੇ ਇਸੇ ਸਬੰਧੀ ਐਸ.ਡੀ.ਐਮ ਪੱਟੀ ਅਮਨਦੀਪ ਸਿੰਘ ਭੱਟੀ ਨਾਲ ਮਾਪਿਆਂ ਤੇ ਕਿਸਾਨ ਜਥੇਬੰਦੀਆਂ ਦੀ 1 ਅਪ੍ਰੈਲ ਨੂੰ ਹੋਈ ਮੀਟਿੰਗ ਬੇ-ਨਤੀਜਾ ਰਹੀ ਸੀ, ਜਿਸ ਕਾਰਨ ਅੱਜ ਘਿਰਾਉ ਕੀਤਾ ਗਿਆ ਹੈ ।ਉਕਤ ਆਗੂਆਂ ਨੇ ਮੰਗ ਕੀਤੀ ਨਿਆਂ ਮਿਲਣ ਤੱਕ ਇਹ ਸੰਘਰਸ਼ ਜਾਰੀ ਰਹੇਗਾ ।ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਐਸ.ਡੀ.ਐਮ ਪੱਟੀ ਅਮਨਦੀਪ ਸਿੰਘ ਭੱਟੀ ਨੂੰ ਮੰਗ ਪੱਤਰ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ ਤਾਂ ਜੋ ਇਹ ਲੁੱਟ ਖ਼ਤਮ ਕੀਤੀ ਜਾ ਸਕੇ ।ਇਸ ਮੌਕੇ ਸੁੱਚਾ ਸਿੰਘ ਲੱਧੂ, ਚਰਨ ਸਿੰਘ ਬੈਂਕਾ, ਹਰਭਜਨ ਸਿੰਘ, ਜਸਵਿੰਦਰ ਸਿੰਘ ਕੈਰੋਂ, ਭੁਪਿੰਦਰ ਸਿੰਘ, ਇਕਬਾਲ ਸਿੰਘ, ਕੁਲਦੀਪ ਸਿੰਘ, ਦਲਬੀਰ ਸਿੰਘ, ਸਤਪਾਲ ਸਿੰਘ, ਗੁਲਜ਼ਾਰ ਸਿੰਘ, ਰਾਜੂ ਸਭਰਾ, ਰਣਜੀਤ ਸਿੰਘ ਰਾਜੋਕੇ, ਅਰਸਾਲ ਸਿੰਘ ਕੰਬੋਕੇ ਅਤੇ ਹੋਰ ਵੱਡੀ ਗਿਣਤੀ ਵਿਚ ਮਾਪੇ ਅਤੇ ਕਿਸਾਨ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply