ਪਠਾਨਕੋਟ, 7 ਮਾਰਚ (ਪੰਜਾਬ ਪੋਸਟ ਬਿਊਰੋ)- ਦੇਖਣ ਵਿੱਚ ਆਇਆ ਹੈ ਕਿ ਜਿਲ੍ਹਾ ਪਠਾਨਕੋਟ ਅੰਦਰ ਮਾਪੇ ਸਵੇਰੇ ਆਟੋ ਅਤੇ ਹੋਰ ਵਾਹਨਾਂ ਵਿੱਚ ਬੱਚਿਆਂ ਨੂੰ ਬਿੱਠਾ ਕੇ ਸਕੂਲ ਭੇਜ ਕੇ ਆਪਣੀ ਜਿਮ੍ਹੇਵਾਰੀ ਤੋਂ ਮੁਕਤ ਹੋ ਜਾਂਦੇ ਹਨ ਅਤੇ ਬੱਚੇ ਨੂੰ ਸਕੂਲ ਪਹੁੰਚਣ ਵਿੱਚ ਜਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ ਇਸ ਵੱਲ ਬੱਚਿਆਂ ਦੇ ਮਾਪਿਆਂ ਦਾ ਧਿਆਨ ਹੀ ਨਹੀਂ ਰਹਿੰਦਾ, ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲੀ ਸੇਫ਼ ਵਾਹਨਾਂ ਵਿੱਚ ਬਿੱਠਾ ਕੇ ਸਕੂਲ ਭੇਜਣ। ਇਹ ਪ੍ਰਗਟਾਵਾ ਸ੍ਰੀ ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਨੇ ਇਕ ਵਿਸ਼ੇਸ ਮੁਲਾਕਾਤ ਦੇ ਦੋਰਾਨ ਕੀਤਾ।
ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਕਈ ਸਕੂਲਾਂ ਕੋਲ ਆਪਣੀ ਟ੍ਰਾਂਸਪੋਟੇਸ਼ਨ ਨਾ ਹੋਣ ਕਾਰਣ ਦੇਖਣ ਵਿੱਚ ਆਉਦਾ ਹੈ ਕਿ ਜੋ ਨਿੱਜੀ ਤੌਰ ‘ਤੇ ਬੱਚਿਆਂ ਨੂੰ ਸਕੂਲ ਲਿਜਾਉਣ ਅਤੇ ਲਿਆਉਣ ਲਈ ਵਾਹਨ ਲਗਾਏ ਜਾਂਦੇ ਹਨ, ਜੋ ਸੇਫ਼ ਸਕੂਲ ਵਾਹਨ ਦੇ ਨਿਯਮਾਂ ‘ਤੇ ਪੂਰਨ ਨਹੀਂ ਉਤਰਦੇ ਅਤੇ ਅਣਸੁਖਾਵੀ ਦੁਰਘਟਨਾ ਦਾ ਕਾਰਣ ਬਣਦੇ ਹਨ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਦੇ ਧਿਆਨ ਵਿੱਚ ਇਸ ਤਰ੍ਹਾਂ ਦਾ ਇੱਕ ਮਾਮਲਾ ਆਇਆ ਤਾਂ ਉਨ੍ਹਾਂ ਇਕ ਦਿਨ ਇਕ ਨਿੱਜੀ ਸਕੂਲ ਦੇ ਆਟੋ ਚਾਲਕ ਨਾਲ ਗੱਲਬਾਤ ਕੀਤੀ। ਉਨ੍ਹਾਂ ਦੇ ਸਮਝਾਉਣ ‘ਤੇ ਉਸ ਆਟੋ ਚਾਲਕ ਵੱਲੋਂ ਨਵੀਂ ਬੱਸ ਦੀ ਵਿਵਸਥਾ ਕਰ ਲਈ ਗਈ ਅਤੇ ਬੱਚਿਆਂ ਨੂੰ ਸਕੂਲ ਆਉਣ ਜਾਣ ਵਿੱਚ ਆਉਦੀਆਂ ਪਰੇਸ਼ਾਨੀਆਂ ਦਾ ਹੱਲ ਕੱਢਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੀ ਬੱਚਿਆਂ ਦੇ ਮਾਪਿਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਕੂਲੀ ਸੇਫ ਵਾਹਨਾਂ ਸਕੀਮ ਨੂੰ ਜ਼ਿਲ੍ਹੇ ਅੰਦਰ ਪੂਰੀ ਲਾਗੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਰੋਡ ਸੇਫਟੀ ਨੂੰ ਲੈ ਕੇ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਖਤੀ ਨਾਲ ਟ੍ਰੈਫਿਕ ਨਿਯਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋ ਪਹਿਆ ਵਾਹਨ ਚਾਲਕਾਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਉਹ ਡਰਾਇਵਿੰਗ ਕਰਦੇ ਸਮਂੇ ਹੈਲਮੇਟ ਦਾ ਪ੍ਰਯੋਗ ਜਰੂਰ ਕਰਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media