Monday, July 13, 2026

ਡਰਾਇਵਿੰਗ ਲਾਇਸੈਂਸ ਬਣਵਾਉਣ ਲਈ ਕੈਂਪ ਲਗਾਇਆ ਗਿਆ

PPN1004201601ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ ਸੱਗੂ) ਗਰੀਬ ਤੇ ਲੋੜਵੰਦ ਲੋਕਾਂ ਦੀ ਸਹੂਲਤ ਲਈ ਜਿਥੇ ਸਮੇਂ ਸਮੇਂ ‘ਤੇ ਮੈਡੀਕਲ ਚੈਕਅੱਪ ਕੈਂਪ ਲਗਾਏ ਜਾਂਦੇ ਹਨ, ਉਥੇ ਅੱਜ ਸਥਾਨਕ ਮਹਾਂ ਸਿੰਘ ਗੇਟ ਵਿਖੇ ਐਸ. ਐਸ ਬੋਰਡ ਦੇ ਮੈਂਬਰ ਅਨਵਰ ਮਸੀਹ ਦੇ ਯਤਨਾਂ ਸਦਕਾ ਡਰਾਇਵਿੰਗ ਲਾਇਸੈਂਸ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਤਾਂ ਜੋ ਉਹਨਾਂ ਵਿਅਕਤੀਆਂ ਅਤੇ ਸਕੂਲੀ ਬਚਿਆਂ ਦੇ ਲਾਇਸੈਂਸ ਬਣਾਏ ਜਾ ਸਕਣ, ਜੋ ਅਜੇ ਤੱਕ ਕਿਸੇ ਕਾਰਣ ਬਣਵਾ ਨਹੀਂ ਸਕੇ ਸਨ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਵਰ ਮਸੀਹ ਨੇ ਦੱਸਿਆ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਮਸ਼ਿਕਲਾਂ ਅਤੇ ਉਨਾਂ ਨੂੰ ਦਫਤਰਾਂ ਦੀ ਖੱਜ਼ਲ ਖੁਆਰੀ ਤੋਂ ਬਚਾਉਣ ਲਈ ਅੱਜ ਤਕਰੀਬਨ 450 ਨਵੇਂ ਡਰਾਇਵਿੰਗ ਲਾਇਸੈਂਸਾਂ ਲਈ ਫਾਰਮ ਭਰੇ ਗਏ ਹਨ।ਇਸ ਸਮੇਂ ਦਫਤਰੀ ਸਟਾਫ ਵੀ ਮੌਜੂਦ ਸੀ ਇੱਕ ਛੱਤ ਹੇਠ ਮੌਜੂਦ ਸੀ, ਜਿੰਨਾਂ ਨੇ ਫਾਰਮ ਭਰ ਕੇ ਪੂਰੀ ਕਾਰਵਾਈ ਮੁਕੰਮਲ ਕਰਵਾਈ ਅਤੇ ਆਨਲਾਈਨ ਫੀਸਾਂ ਵੀ ਭਰੀਆਂ ਗਈਆਂ।ਉਨਾਂ ਦੱਸਿਆ ਕਿ ਜਿੰਨਾਂ ਦੇ ਫਾਰਮ ਇਥੇ ਭਰੇ ਗਏ ਹਨ ਉਨਾਂ ਨੂੰ ਹੁਣ ਜਿਲਾ ਟਰਾਂਸਪੋਰਟ ਦਫਤਰ ਵਿਖੇ ਕੇਵਲ ਫੋਟੋ ਖਿਚਵਾਉਣ ਹੀ ਜਾਣਾ ਪਵੇਗਾ।ਅਨਵਰ ਮਸੀਹ ਨੇ ਜਿਲਾ ਟਰਾਂਸਪੋਰਟ ਅਫਸਰ ਸ੍ਰੀਮਤੀ ਲਵਜੀਤ ਕੌਰ ਦਾ ਧੰਨਵਾਦ ਕੀਤਾ ਜਿੰਨ ਦੇ ਸਹਿਯੋਗ ਸਦਕਾ ਅੱਜ ਦਾ ਇਹ ਕੈਂਪ ਅਯੌਜਿਤ ਹੋਇਆ। ਜਿੰਨਾਂ ਇਸ ਮੌਕੇ ਕਾਰਜਕਾਰੀ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਘੱਟ ਗਿਣਤੀ ਮੈਂਬਰ ਯਕੂਬ ਮਸੀਹ, ਜੁਆਇਲ ਅਨਵਰ, ਫਕੀਰ ਦਾਸ, ਵੱਸਣ ਸਿੰਘ, ਡਾ. ਜੋਗਿੰਦਰ ਸਿੰਘ, ਮਹਿਬੂਬ ਰਾਏ ਮੈਰਿਜ਼ ਰਜਿਸਟਰਾਰ, ਤਰਸੇਮ ਸਿੰਘ, ਰਾਜਪਾਲ ਸਿੰਘ ਸੁਲਤਾਨਵਿੰਡ, ਅਮਰਦੀਪ ਮਿੰਟੂ, ਲਖਬੀਰ ਸਿੰਘ ਆਦਿ ਮੌਜੂਦ ਸਨ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply