ਪੱਟੀ, 10 ਅਪ੍ਰੈਲ (ਅਵਤਾਰ ਢਿੱਲੋਂ, ਰਣਜੀਤ ਮਾਹਲਾ)- ਬੀਤੇ ਦਿਨੀਂ ਪਿੰਡ ਸਭਰਾਂ ਵਾਸੀ ਬਾਜ ਸਿੰਘ ਜਿਸ ਦੇ ਸਿਰ ਵਿੱਚ ਬਹੁਤ ਵੱਡੇ ਅਕਾਰ ਦੀ ਰਸੌਲੀ ਹੈ ਨੇ ਆਪਣੇ ਘਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਪੰਜਾਬੀ ਅਖਬਾਰ ਵਿੱਚ ਖਬਰ ਪ੍ਰਕਾਸ਼ਿਤ ਕਰਵਾ ਕੇ ਸਮਾਜ ਸੇਵੀ ਜਥੇਬੰਦੀਆਂ ਨੂੰ ਉਸਦੇ ਇਲਾਜ ਲਈ ਸਹਾਇਤਾ ਕਰਨ ਦੀ ਗੁਹਾਰ ਲਗਾਈ ਸੀ। ਜਿਸ ਨੂੰ ਪੜ੍ਹ ਕੇ ਧਰਮੀ ਫੌਜੀ ਜਥੇਬੰਦੀ ਦੇ ਮੁੱਖ ਪ੍ਰਧਾਨ ਜਗਜੀਤ ਸਿੰਘ ਖਾਲਸਾ ਮੋਹਾਲੀ ਵੱਲੋਂ ਬਾਜ ਸਿੰਘ ਨੂੰ ਇਲਾਜ ਲਈ 15 ਹਜਾਰ ਰੁਪਏ ਦੀ ਨਗਦ ਰਾਸ਼ੀ ਭੇਜੀ ਗਈ ਹੈ। ਇਸ ਮੌਕੇ ਬਾਜ ਸਿੰਘ ਨੇ ਧਰਮੀ ਫੌਜੀ ਜਥੇਬੰਦੀ ਅਤੇ ਪੰਜਾਬੀ ਅਖਬਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੇਸ਼ਾਂ-ਵਿਦੇਸ਼ਾਂ ਦੀਆਂ ਸਮਾਜ ਸੇਵੀ ਸੰਸਥਾਵਾਂ ‘ਤੇ ਹੋਰਨਾਂ ਸੰਗਤਾਂ ਨੂੰ ਉਸ ਦੇ ਇਲਾਜ ਲਈ ਸਹਾਇਤਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਤਰਨਤਾਰਨ, ਮਲਕੀਤ ਸਿੰਘ ਜੀਰਾ ਵਾਲੇ, ਇੰਦਰਜੀਤ ਸਿੰਘ ਲਾਡੀ ਪੱਟੀ ਵਾਲੇ, ਸਰਬਜੀਤ ਸਿੰਘ ਸੋਨੂੰ, ਹਰਚੰਦ ਸਿੰਘ ਗਿੱਲ ਅਤੇ ਜਤਿੰਦਰ ਸਿੰਘ ਬੱਗਾ ਆਦਿ ਹਾਜ਼ਿਰ ਸਨ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media