
ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸਮਾਜ ਸੇਵੀ ਸੰਸਥਾ ਸ਼ੇਰੇ ਪੰਜਾਬ ਯੂਥ ਵੈਲਫੇਅਰ ਸੋਸਾਾਇਟੀ ਵਲੋਂ ਅੱਜ ਜੱਲਿਆਂ ਵਾਲਾ ਬਾਗ ਦੇ ਬਾਹਰ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ ।ਗੁਰੁ ਨਾਨਕ ਹਸਪਤਾਲ ਤੋਂ ਆਏ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਦਾਨੀ ਸੱਜਣਾਂ ਵਲੋਂ ਦਾਨ ਕੀਤਾ ਖੁਨ ਬਲੱਡ ਬੈਂਕ ਵਿਚ ਭੇਜਿਆ ਗਿਆ।ਕੈਂਪ ਦੌਰਾਨ ਟੂਰਿਸਟਾਂ ਵਲੋਂ ਵੀ ਦਿਲਚਸਪੀ ਦਿਖਾਈ ਗਈ। ਸੰਸਥਾ ਦੇ ਪ੍ਰਧਾਨ ਸਿਮਰਨਜੀਤ ਸਿੰਘ ਲਵਲੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਿਛਲੇ 4 ਸਾਲ ਤੋਂ ਹਰ ਮਹੀਨੇ ਇਸ ਖੂਨ ਦਾਨ ਕੈਂਪ ਦਾ ਆਯੋਜਨ ਕਰਦੀ ਆ ਰਹੀ ਹੈ ।ਅੱਜ ਕੈਂਪ ਵਿਚ 100 ਯੁਨਿਟ ਖੂਨ ਦਾਨ ਕੀਤਾ ਗਿਆ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਪ੍ਰੀਤ ਸਿੰਘ ਮੱਤੇਵਾਲ, ਇੰਦਰਜੀਤ ਸਿੰਘ, ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ, ਹਰਵਿੰਦਰ ਸਿੰਘ, ਜਗਮੋਹਨ ਸਿਮਘ, ਤਜਿੰਦਰ ਸਿੰਘ, ਰਛਪਾਲ ਸਿੰਘ ਸੰਨੀ, ਦਿਲਰਾਜ ਸਿੰਘ ਆਦਿ ਮੈਂਬਰ ਮੌਜੂਦ ਸਨ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media