📝 ਅੱਜ ਦੀਆਂ ਸੁਰਖੀਆਂ…..
ਮਿਤੀ : 12 ਅਪ੍ਰੈਲ 2016
〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰
▶ ਪੱਟੀ ਦੇ ਖੇਮਕਰਨ ਵਿਖੇ ਮਿਊਂਸਪਲ ਕਮੇਟੀ ਮੈਂਬਰ ਨੇ ਜਮੀਨ ਦੇ ਕਬਜ਼ੇ ਨੂੰ ਲੈ ਕੇ ਚਲਾਈਆਂ ਗੋਲੀਆਂ – 40 ਦੇ ਕਰੀਬ ਜਖਮੀ।
▶ ਜਗਮੀਤ ਬਰਾੜ ਨੂੰ ਕਾਂਗਰਸ ਨੇ ਪਾਰਟੀ ‘ਚੋਂ ਕੱਢਿਆ – ਸ਼ਕੀਲ ਅਹਿਮਦ ਨੇ ਕਿਹਾ ਪਾਰਟੀ ਵਿਰੋਧੀ ਬਿਆਨਬਾਜੀ ਕਾਰਨ ਲਿਆ ਐਕਸ਼ਨ।
▶ ਚੱਪੜਚਿੜੀ ਦੇ ਮੈਦਾਨ ‘ਚ ਕਰਾਂਗਾ ਪੰਜਾਬੀਆਂ ਦਾ ਵੱਡਾ ਇਕੱਠ – ਕਿਹਾ ਨਸ਼ਿਆਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ- ਜਗਮੀਤ ਬਰਾੜ੍ਹ
▶ ਲਾਹੌਰ (ਪਾਕਿਸਤਾਨ) ਦੀ ਕੋਟ ਲਖਪੱਤ ਜੇਲ੍ਹ ਵਿੱਚ 1992 ਤੋਂ ਬੰਦ ਭਾਰਤੀ ਕੈਦੀ ਕ੍ਰਿਪਾਲ ਸਿੰਘ ਦੀ ਮੌਤ – ਗੁਰਦਾਸਪੁਰ ਦੇ ਮੁਸਤਫਾਬਾਦ ਪਿੰਡ ਦਾ ਰਹਿਣ ਵਾਲਾ ਸੀ ਕ੍ਰਿਪਾਲ ਸਿੰਘ।
▶ ਸੁਖਬੀਰ ਬਾਦਲ ਨੇ ਗੁਰਦੁਆਰਾ ਸੀਸ ਗੰਜ਼ ਦੇ ਪਿਆਓ ਤੋੜਨ ਦੀ ਤੁਲਨਾ ’84 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਨਾਲ ਕੀਤੀ।
▶ ਐਨ.ਆਈ.ਏ ਮਸੂਦ ਅਜ਼ਹਰ ਸਮੇਤ ਚਾਰ ਖਿਲਾਫ ਜਾਰੀ ਕਰੇਗੀ ਰੈਡ ਕਾਰਨਰ ਨੋਟਿਸ।
▶ ਸੀਸ ਗੰਜ਼ ਪਿਆਓ ਢਾਉਣ ਦੇ ਮਾਮਲੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਨੇ ਦਿੱਲੀ ਦੇ ਉਪ ਰਾਜਪਾਲ ਨਾਲ ਕੀਤੀ ਮੁਲਾਕਾਤ।
▶ ਸੁਖਬੀਰ ਬਾਦਲ ਨੇ ਤਰਨ ਤਾਰਨ ਤੇ ਜਲੰਧਰ ਵਿੱਚ ਕਿਸਾਨਾਂ ਨੂੰ ਵੰਡੇ ਹੈਲਥ ਕਾਰਡ – ਕਿਹਾ 11 ਲੱਖ ਕਿਸਾਨਾਂ ਨੂੰ ਮਿਲੇਗੀ ਸਿਹਤ ਸਹੂਲਤ।
▶ ਖੇਤੀ ਮੰਤਰੀ ਤੋਤਾ ਸਿੰਘ ਦਾ ਬਿਆਨ – ਕਿਸਾਨਾਂ ਦੀ ਖੁਦਕੁਸ਼ੀ ਲਈ ਨੈਸ਼ਨਲ ਤੇ ਨਿੱਜੀ ਬੈਂਕ ਜਿੰੰਮੇਵਾਰ।
▶ ਮਾਨਸਾ ‘ਚ ਕਿਸਾਨਾਂ ਵਲੋਂ ਧਰਨਾ – ਉਦਯੋਗਪਤੀਆਂ ਵਾਂਗ ਕਿਸਾਨਾਂ ਨੂੰ ਵੀ ਕਰਜਾ ਮੁਆਫੀ ਦੀ ਕੀਤੀ ਮੰਗ।
▶ ਕਿਸਾਨਾਂ ਲਈ ਖੁਸ਼ੀ ਦੀ ਖਬਰ – ਇਸ ਸਾਲ ਔਸਤ ਤੋਂ ਵੱਧ ਹੋਵੇਗੀ ਮਾਨਸੂਨ ਬਾਰਸ਼, ਮੋਸਮ ਵਿਭਾਗ ਦਾ ਅਨੁਸਾਨ।
▶ ਭਾਰਤ-ਪਾਕਿ ਪੱਛਮੀ ਸਰਹੱਦ ਹੋਵੇਗੀ ਸੀਲ, 5 ਪੜਾਵੀ ਸੁਰੱਖਿਆ ਕੀਤੀ ਜਾਵੇਗੀ ਲਾਗੂ।
▶ ਬਠਿੰਡਾ – ਵੇਸਟ ਪਲਾਂਟ ਮਾਮਲਾ ਪੁੱਜਾ ਮੋਦੀ ਦਰਬਾਰ, ਲੋਕਾਂ ਨੇ 2017 ਦੀਆਂ ਚੋਣਾਂ ਦੇ ਬਾਈਕਾਟ ਦੀ ਦਿੱਤੀ ਸੀ ਚਿਤਾਵਨੀ।
▶ ਕਪੂਰਥਲਾ ਜੇਲ੍ਹ ਵਿਚੋਂ ਸਰਚ ਓਪਰੇਸ਼ਨ ਦੌਰਾਨ 11 ਮੋਬਾਇਲ, 7 ਸਿਮ, ਤਿੰਨ ਚਾਰਜ਼ਰ ਤੇ ਨਸ਼ਾ ਸੇਵਨ ਕਰਨ ਵਾਲਾ ਪੇਪਰ ਬਰਾਮਦ।
▶ ਹਰਿਆਣਾ ਦੇ ਫਰੀਦਾਬਾਦ ਵਿੱਚ ਪਸ਼ੂ ਸਮੱਗਲਰਾਂ ਨੇ ਪੁਲਿਸ ਕਾਂਸਟੇਬਲ ਨੂੰ ਗੱਡੀ ਹੇਠ ਕੁਚਲਿਆ -ਮੌਤ
▶ ਦਿੱਲੀ ਮੈਟਰੋ, ਸਟੇਸ਼ਨ ਕੰਟਰੋਲਰ ਨੂੰ ਚਾਕੂ ਮਾਰ ਕੇ ਲੁਟੇਰਿਆਂ 12 ਲੱਖ ਲੁੱਟੇ।
▶ ਅੰਮ੍ਰਿਤਸਰ ਪੁੱਜੇ ਸੁਖਬੀਰ ਬਾਦਲ ਨੇ ਸਵਰਨਕਾਰਾਂ ਦੀ ਮੰਗ ਦਾ ਕੀਤਾ ਸਮਰਥਨ – ਕਿਹਾ ਹਟਾਈ ਜਾਵੇ ਐਕਸਾਈਜ਼ ਡਿਊਟੀ।
▶ ਬਰਤਾਨੀਆ ਦਾ ਸ਼ਾਹੀ ਜੋੜਾ ਪ੍ਰਿੰਸ ਵਿਲੀਅਮ ਤੇ ਕੈਟ ਦਿੱਲੀ ਪਹੁੰਚੇ- ਅਮਰ ਜਵਾਨ ਜੋਤੀ ‘ਤੇ ਦਿੱਤੀ ਸ਼ਰਧਾਂਜਲੀ।
▶ ਐਸ.ਵਾਈ.ਐਲ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ – ਪੰਜਾਬ ਸਰਕਾਰ ਨੇ ਜਲ ਵੰਡ ਸਮਝੋਤੇ ‘ਤੇ ਮੁੜ ਵਿਚਾਰ ਦੀ ਰੱਖੀ ਮੰਗ।
▶ ਗੁਰੂ ਨਗਰੀ ਦੀਆਂ ਸੜਕਾਂ ਦੀ ਜੁਲਾਈ-ਅਗਸਤ ਤੱਕ ਬਦਲੇਗੀ ਦਿੱਖ – ਸੁਖਬੀਰ ਬਾਦਲ।
▶ ਤਲਵੰਡੀ ਸਾਬੋ ਵਿਖੇ ਵਿਸਾਖੀ ਮੌਕੇ ਵੱਡੇ ਫੈਸਲੇ ਲਵੇਗੀ ਕਾਂਗਰਸ – ਮਨਪ੍ਰੀਤ ਬਾਦਲ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media