Saturday, June 29, 2024

ਪੱਟੀ ਦੇ ਪਹਿਲਵਾਨ ਵਿੱਕੀ ਵੱਲੋਂ ਪੰਜਾਬ ਟ੍ਰਾਫੀ ਤੇ ਕਬਜ਼ਾ – ਜਿੱਤਿਆ ਮੋਟਰਸਾਈਕਲ

PPN1104201601ਪੱਟੀ, 11 ਅਪ੍ਰੈਲ਼ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਜਵਾਂ ਆਰਨਾਲਡ ਫਿਟਨਸ ਬਾਡੀ ਬਿਲਡਿੰਗ ਮੁਕਾਬਲਾ ਜੋ ਕਿ ਲੁਧਿਆਣਾ ਦੇ ਆਰਨਾਲਡ ਫਿਟਨੈਸ ਕਲੱਬ ਵਲੱੋਂ ਕਰਵਾਇਆ ਗਿਆ, ਜਿਸ ਵਿਚ 70-75 ਕਿਲੋਗ੍ਰਾਮ ਵਰਗ ਵਿਚ ਪੱਟੀ ਦੇ ਵਿਕਰਮਜੀਤ ਸਿੰਘ ਵਿੱਕੀ ਨੇ ਬਾਜੀ ਮਾਰੀ ਤੇ ਇਨਾਮ ਵਿਚ ਮੋਟਰਸਾਈਕਲ ਹਾਸਲ ਕੀਤਾ।ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆਂ ਵਿੱਕੀ ਪਹਿਲਵਾਨ ਨੇ ਦੱਸਿਆ ਕਿ ਕਲੱਬ ਵੱਲੋਂ ਨੋਜਵਾਨਾਂ ਨੂੰ ਚੰਗੀ ਸੇਧ ਦੇਣ ਦੇ ਮੰਤਵ ਨਾਲ ਬਾਡੀ ਲਿਡਿੰਗ ਫਿਟਨਸ ਮੁਕਾਬਲੇ ਕਰਵਾਏ ਜਾਂਦੇ ਹਨ ਅੱਜ ਦਾ ਲੁਧਿਆਣਾ ਵਿਖੇ ਹੋਇਆ ਮੁਕਾਬਲਾ ਕਾਫੀ ਸਖਤ ਸੀ ਪਰ ਉਹਨਾਂ ਵੱਲੋਂ ਕੀਤੀ ਗਈ ਸਖਤ ਮਿਹਨਤ ਦੇ ਨਤੀਜੇ ਉਹਨਾਂ ਪਹਿਲਾ ਸਥਾਨ ਹਾਸਲ ਕੀਤਾ।
ਵਿੱਕੀ ਪਹਿਲਵਾਨ ਦੇ ਪੱਟੀ ਪੁੱਜਣ ਤੇ ਕਲੱਬ ਮੈਂਬਰਾਂ ਤੇ ਮੰਨਾ ਪਹਿਲਵਾਨ ਵੱਲੋਂ ਚਾਰ ਫੁੱਟ ਦਾ ਕੱਪ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੰਨਾ ਪਹਿਲਵਾਨ ਨੇ ਕਿਹਾ ਕਿ ਨੋਜਵਾਨਾਂ ਨੂੰ ਨਸ਼ੇ ਛੱਡ ਕੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਆਪਣੀ ਜਵਾਨੀ ਨੂੰ ਚੰਗੇ ਪਾਸੇ ਲਗਾਉਣਾ ਚਾਹੀਦਾ ਹੈ ।ਇਸ ਮੌਕੇ ਤੇ ਜਗਵੰਤ ਮੰਡ, ਗੋਰਾ ਡੀ.ਪੀ, ਜੱਸੀ ਸਭਰਾ, ਅਰਸ਼ ਜੋਸ਼ੀ, ਰਾਜਾ ਭੁਲੱਰ, ਮਲਕੀਤ ਚੀਮਾ, ਲੱਖਾ ਸੀਤੋ, ਗੋਲੀ, ਡਾ.ਸੋਨੂੰ, ਟੀਟੂ, ਸੈਂਡੀ ਏ.ਕੇ, ਡਾ.ਨਰਿੰਦਰ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply