Thursday, July 23, 2026

ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ

PPN1104201614

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ “ਬਰਾਈਡਲ ਮੇਕ-ਅੱਪ” ਵਿਸ਼ੇ ਉਪਰ ਇਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ਼੍ਰੀ ਪ੍ਰਤੀਕ ਪੌਲ ਅਤੇ ਰੇਵਾ ਪੌਲ ਫ੍ਰੀਲੈਂਸਰ ਬਤੌਰ ਵਿਸ਼ਾ ਮਾਹਿਰ ਹਾਜਰ ਹੋਏ। ਸ਼੍ਰੀ ਪ੍ਰਤੀਕ ਪੌਲ ਦੁਆਰਾ ਵਿਦਿਆਰਥਣਾਂ ਨੂੰ ਇੰਡੀਅਨ ਬਰਾਈਡਲ ਮੇਕ-ਅੱਪ ਅਤੇ ਇਸਲਾਮਿਕਫ਼ਮੁਸਲਿਮ ਬਰਾਈਡਲ ਮੇਕ-ਅੱਪ ਵਿਸ਼ਿਆ ਉਪਰ ਪ੍ਰੈਕਟੀਕਲ ਰਾਹੀਂ ਜਾਣੂ ਕਰਵਾਇਆ ਗਿਆ। ਸ਼੍ਰੀਮਤੀ ਤੇਜਪਾਲ ਕੌਰ, ਪ੍ਰੋਗਰਾਮ ਅਸਿਸਟੈਂਟ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ ਸ਼੍ਰੀ ਪ੍ਰਤੀਕ ਪੌਲ ਅਤੇ ਸ਼੍ਰੀਮਤੀ ਰੇਵਾ ਪੌਲ ਦਾ ਵਿਭਾਗ ਵਿਖੇ ਪਹੁੰਚਣ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਸ਼੍ਰੀਮਤੀ ਮਹਿਮਾਂ ਸ਼ਰਮਾ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਗੁਰਸ਼ਰਨ ਕੌਰ, ਮਿਸ ਹਿਨਾਂ ਅਤੇ ਸ਼੍ਰੀਮਤੀ ਮੇਘਨਾ ਅਤੇ ਮਿਸ ਸ਼ਿਖਾ ਹਾਜਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply