Saturday, June 29, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਾਖਲਾ ਸ਼ਡਿਊਲ ਜਾਰੀ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੂਨੀਵਰਸਿਟੀ ਦੇ ਟੀਚਿੰਗ ਵਿਭਾਗਾਂ, ਰਿਜ਼ਨਲ ਕੈਂਪਸਾਂ ਅਤੇ ਯੂਨੀਵਰਸਿਟੀ ਕਾਲਜ, ਜਲੰਧਰ ਵਿਖੇ 2016-17 ਲਈ ਦਾਖਲਾ ਤਾਰੀਖਾਂ ਦਾ ਸ਼ਡਿਊਲ ਨਿਮਨ ਲਿਖੇ ਵਿਸਥਾਰ ਅਨੁਸਾਰ ਜਾਰੀ ਕੀਤਾ ਹੈ। ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀਆਂ ਲਈ ਜਾਰੀ ਹੋਏ ਦਾਖਲਾ ਸ਼ਡਿਊਲ ਅਨੁਸਾਰ ਦਾਖਲੇ ਦੀ ਨਾਰਮਲ ਤਾਰੀਖ ਮਿਤੀ 21.07.2016 ਤੱਕ; ਮੁਖੀ ਜੀ ਦੀ ਪ੍ਰਵਾਨਗੀ ਨਾਲ ਮਿਤੀ 28.07.2016 ਤੱਕ; ਡੀਨ, ਅਕਾਦਮਿਕ ਮਾਮਲੇ ਦੀ ਪ੍ਰਵਾਨਗੀ ਨਾਲ ਮਿਤੀ 01.08.2016 ਤੱਕ; ਉਪ-ਕੁਲਪਤੀ ਜੀ ਦੀ ਪ੍ਰਵਾਨਗੀ ਨਾਲ ਮਿਤੀ 05.08.2016 ਤੱਕ; ਸਿੰਡੀਕੇਟ ਦੀ ਪ੍ਰਵਾਨਗੀ ਨਾਲ (5000ਫ਼- ਰੁਪਏ ਲੇਟ ਫੀਸ) ਮਿਤੀ 06.08.2016 ਤੋਂ 12.08.2016 ਤੱਕ ਹੈ।
ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਅਗਲੀਆਂ ਕਲਾਸਾਂ ਵਿੱਚ ਪਰਮੋਟ ਹੋ ਰਹੇ ਉਨਾਂ ਲਈ ਦਾਖਲਾ ਸ਼ਡਿਊਲ ਵੀ ਜਾਰੀ ਕੀਤਾ ਹੈ ਜਿਸ ਅਨੁਸਾਰ ਦਾਖਲੇ ਦੀ ਨਾਰਮਲ ਤਾਰੀਖ ਮਿਤੀ 13.07.2016 ਤੱਕ; 200ਫ਼- ਰੁਪਏ ਲੇਟ ਫੀਸ (ਮੁਖੀ ਜੀ ਦੀ ਪ੍ਰਵਾਨਗੀ) ਨਾਲ ਮਿਤੀ 14.07.2016 ਤੋਂ 20.07.2016 ਤੱਕ; 500ਫ਼- ਰੁਪਏ ਲੇਟ ਫੀਸ (ਡੀਨ, ਅਕਾਦਮਿਕ ਮਾਮਲੇ ਜੀ ਦੀ ਪ੍ਰਵਾਨਗੀ ) ਨਾਲ ਮਿਤੀ 21.07.2016 ਤੋਂ 28.07.2016 ਤੱਕ; 1000ਫ਼- ਰੁਪਏ ਲੇਟ ਫੀਸ (ਉਪ-ਕੁਲਪਤੀ ਜੀ ਦੀ ਪ੍ਰਵਾਨਗੀ) ਨਾਲ ਮਿਤੀ 29.07.2016 ਤੋਂ 05.08.2016 ਤੱਕ; 5000ਫ਼- ਰੁਪਏ ਲੇਟ ਫੀਸ (ਸਿੰਡੀਕੇਟ ਦੀ ਪ੍ਰਵਾਨਗੀ) ਨਾਲ ਮਿਤੀ 06.08.2016 ਤੋਂ 16.08.2016 ਤੱਕ ਹੈ। ਵਧੇਰੇ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply