Wednesday, April 29, 2026

ਐਸ.ਡੀ.ਐਮ ਸੁਭਾਸ਼ ਖੱਟਕ ਵੱਲੋਂ ਹੁਨਰ ਵਿਕਾਸ ਕੇਂਦਰ ਦਾ ਦੌਰਾ

PPN1204201616

ਫਾਜ਼ਿਲਕਾ, 12 ਅਪ੍ਰੈਲ (ਵਨੀਤ ਅਰੋੜਾ)- ਐਸ.ਡੀ.ਐਮ. ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ ਵੱਲੋਂ ਨਿਟਕੋਨ ਵੱਲੋਂ ਚਲਾਏ ਜਾ ਰਹੇ ਦੇ ਹੁਨਰ ਵਿਕਾਸ ਕੇਂਦਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਾਰੇ ਸਿੱਖਿਆਰਥੀਆਂ ਤੋਂ ਚੱਲ ਰਹੇ ਪ੍ਰੋਗਰਾਮ ਬਾਰੇ ਫੀਡ ਬੈਕ ਲਈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਹੁਨਰ ਵਿਕਾਸ ਕੇਂਦਰਾਂ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕਿੱਤਾਮੁਖੀ ਸਿੱਖਿਆ ਦੇ ਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਇਸ ਮੌਕੇ ਸਿੱਖਿਆਰਥੀਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਫਾਜਿਲਕਾ ਅਤੇ ਮਾਨਯੋਗ ਐਸ.ਡੀ.ਐਮ. ਫਾਜ਼ਿਲਕਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਇਹ ਮੁਫਤ ਹੁਨਰ ਵਿਕਾਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਤਾਂ ਜ਼ੋ ਉਹ ਆਪਣਾ ਰੋਜਗਾਰ ਚਲਾ ਸਕਣ ਅਤੇ ਆਪਣਾ ਭਵਿੱਖ ਸੁਨਹਿਰੀ ਬਣਾ ਸਕਣ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਤੇ ਰਿਟੇਲ ਮੈਨੇਜ਼ਮੈਂਟ ਲਈ 30 ਸਿੱਖਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਇਸ ਮੌਕੇ ਨਿਟਕੋਨ ਦੇ ਕੁਆਰਡੀਨੇਟਰ ਕਵਿਤਾ ਵਧਾਵਨ ਨੇ ਦੱਸਿਆ ਕਿ ਜਿਸ ਭਰੋਸੇ ਨਾਲ ਹੁਨਰ ਵਿਕਾਸ ਦੀ ਟਰੇਨਿੰਗ ਕਰਵਾਉਣ ਦੀ ਜੁੰਮੇਵਾਰੀ ਸੌਂਪੀ ਹੈ, ਨਿਟਕੋਨ ਹਰ ਸੰਭਵ ਕੋਸ਼ਿਸ਼ ਕਰੇਗਾ ਕਿ ਸਿੱਖਿਆਰਥੀਆਂ ਨੂੰ ਟੈਕਨੀਕਲ ਸਕਿੱਲ ਟਰੇਨਿੰਗ ਦਿੱਤੀ ਜਾ ਸਕੇ ਤਾਂ ਜ਼ੋ ਹੁਨਰ ਲੈ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਆਪਣਾ ਛੋਟਾ ਰੋਜਗਾਰ ਸ਼ੁਰੂ ਕਰ ਸਕਣ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply