Saturday, August 29, 2026

ਨਗਰ ਨਿਗਮ ਨੇ ਜੀ. ਟੀ ਰੋਡ ਤੋਂ ਹਟਾਏ ਨਜਾਇਜ ਕਬਜ਼ੇ

PPN1204201618

ਜੰਡਿਆਲਾ ਗੁਰੂ, 12 ਅਪ੍ਰੈਲ (ਹਰਿੰਦਰ ਪਾਲ ਸਿੰਘ)- ਇੱਕ ਪਾਸੇ ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ ਦਾ ਵਾਧਾ ਮੁੱਖ ਮੁੱਦਾ ਬਣਿਆ ਹੈ ਦੂਸਰਾ ਇਹਨਾਂ ਪ੍ਰਾਈਵੇਟ ਸਕੂਲਾਂ ਵਲੋਂੱ ਸਰਕਾਰੀ ਅਦਾਰਿਆਂ ਦੀ ਮਲਕੀਅਤ ਉੱਪਰ ਵੀ ਫਲੈਕਸ ਬੋਰਡ ਲਗਾ ਕੇ ਆਪਣਾ ਧੂੰਆਧਾਰ ਪ੍ਰਚਾਰ ਕੀਤਾ ਜਾ ਰਿਹਾ ਸੀ। ਇਸ ਸਬੰਧੀ ਬੀਤੇ ਦਿਨੀ ਮੀਡੀਆ ਵਿੱਚ ਖਬਰਾਂ ਪ੍ਰਕਾਸ਼ਿਤ ਕਰਕੇ ਸਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਨਗਰ ਕੋਂਸਲ ਜੰਡਿਆਲਾ ਗੁਰੁ ਦੀ ਟੀਮ ਵਲੋਂ ਜੀ.ਟੀ ਰੋਡ ਉੱਪਰ ਲੱਗੇ ਸਭ ਨਜਾਇਜ਼ ਬੋਰਡ ਹਟਾ ਦਿੱਤੇ ਗਏ।ਇਹਨਾਂ ਬੋਰਡਾਂ ਵਿੱਚ ਵਿਸ਼ੇਸ਼ ਤੋਰ ਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਦੇ ਬੋਰਡ ਚਰਚਾ ਦਾ ਵਿਸ਼ਾ ਸਨ। ਇਥੇ ਇਹ ਦੱਸਣਯੋਗ ਹੈ ਕਿ ਹਾਈਕੋਰਟ ਵਲੋਂ ਜੀ.ਟੀ ਰੋਡ ਉੱਪਰ ਕਿਸੇ ਕਿਸਮ ਦੇ ਵੀ ਫਲੈਕਸ ਬੋਰਡ ਲਗਾਉਣ ਦੀ ਮਨਾਹੀ ਕੀਤੀ ਗਈ ਹੈ, ਪਰ ਕੁ ਝ ਪ੍ਰਾਈਵੇਟ ਸਕੂਲ ਜਾਂ ਅਕੈਡਮੀ ਵਾਲੇ ਇਸ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply