
ਜੰਡਿਆਲਾ ਗੁਰੂ, 12 ਅਪ੍ਰੈਲ (ਹਰਿੰਦਰ ਪਾਲ ਸਿੰਘ)- ਸ਼ਹਿਰ ਜੰਡਿਆਲਾ ਗੁਰੂ ਵਿੱਚ ਭਾਰਤੀ ਜਨਤਾ ਪਾਰਟੀ ਮੰਡਲ ਜੰਡਿਆਲਾ ਗੁਰੂ ਦੀ ਮੀਟਿੰਗ ਸ਼ਹਿਰੀ ਮੰਡਲ ਪ੍ਰਧਾਨ ਤੇਜਪਾਲ ਸਿੰਘ ਸੋਨੂੰ ਹੁੰਦਲ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਭਾਜਪਾ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਮੀਟਿੰਗ ਵਿੱਚ ਬਲਵਿੰਦਰ ਸਿੰਘ ਗਿੱਲ ਵਾਈਸ ਪ੍ਰਧਾਨ ਪੰਜਾਬ ਐਸੀ.ਸੀ.ਮੋਰਚਾ ਅਤੇ ਦਵਿੰਦਰ ਸਿੰਘ ਜੋਸਨ ਐਨ.ਆਰ.ਆਈ ਸੈਲ ਜਿਲ੍ਹਾ ਪ੍ਰਧਾਨ ਨੇ ਸਾਂਝੇ ਤੋਰ ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਹੁਸ਼ਿਆਰਪੁਰ ਦੇ ਮੈਬਰ ਪਾਰਲੀਮੈਟ ਅਤੇ ਕੇਦਰੀ ਮੰਤਰੀ ਵਿਜੈ ਸਾਂਪਲਾ ਨੂੰ ਪੰਜਾਬ ਪ੍ਰਧਾਨ ਬਣਾ ਕੇ ਦਲਿਤ ਭਾਈਚਾਰੇ ਨੂੰ ਮਾਣ ਬਖਸ਼ਿਆ ਹੈ, 1980 ਤੋ ਬਾਅਦ ਪਹਿਲੀ ਵਾਰ ਪੰਜਾਬ ਭਾਜਪਾ ਪ੍ਰਧਾਨ ਦੀ ਕਮਾਂਡ ਕਿਸੇ ਦਲਿਤ ਨੂੰ ਸੋਪੀ ਗਈ।ਗਿੱਲ ਅਤੇ ਜੋਸਨ ਨੇ ਕਿਹਾ ਕਿ ਦਿਨ ਬੁੱਧਵਾਰ ਨੂੰ ਨਵ ਨਿਯੁੱਕਤ ਭਾਜਪਾ ਪ੍ਰਧਾਨ ਸ਼੍ਰੀ ਵਿਜੈ ਸਾਂਪਲਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪਹੁੰਚ ਰਹੇ ਹਨ।ਸ੍ਰੀ ਵਿਜੈ ਸਾਂਪਲਾ ਦਾ ਅੰਮ੍ਰਿਤਸਰ ਪਹੁੰਚਣ ਤੋ ਪਹਿਲਾ ਸ਼ਹਿਰ ਜੰਡਿਆਲਾ ਗੁਰੂ ਵਿੱਚ ਸਵੇਰੇ 10 ਵਜੇ ਭਾਰਤੀ ਜਨਤਾ ਪਾਰਟੀ ਵੱਲੋ ਭਰਵਾ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ। ਇਸ ਮੀਟਿੰਗ ‘ਚ ਦਵਿੰਦਰ ਸਿੰਘ ਜੋਸ਼ਨ ਐਨ.ਆਰ.ਆਈ ਸੈਲ ਜਿਲ੍ਹਾ ਪ੍ਰਧਾਨ, ਬਲਵਿੰਦਰ ਸਿੰਘ ਗਿੱਲ ਐਸੀ.ਸੀ.ਮਰੋਚਾ ਵਾਈਸ ਪ੍ਰਧਾਨ, ਸਵਿੰਦਰ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ, ਭਗਵਾਨਦਾਸ ਜਿਲ੍ਹਾ ਜਨਰਲ ਸੈਕਟਰੀ, ਤੇਜਪਾਲ ਸਿੰਘ ਹੁੰਦਲ ਮੰਡਲ ਪ੍ਰਧਾਨ ਭਾਜਪਾ ਸ਼ਹਿਰੀ, ਕੁੰਦਣ ਸਿੰਘ ਵਾਈਸ ਪ੍ਰਧਾਨ ਜਿਲ੍ਹਾ, ਹਰਚਰਨ ਸਿੰਘ ਬਰਾੜ ਕੋਸਲਰ ਭਾਜਪਾ, ਬਿੱਟੂ ਲਹੋਰੀਆ ਮੰਡਲ ਮੀਤ ਪ੍ਰਧਾਨ, ਕਸਤੂਰੀ ਲਾਲ, ਗੁਰਦੀਪ ਕੋਰ ਸਹੋਤਾ, ਨਾਨਕਚੰਦ, ਸ਼ੀਲਾ ਸ਼ਰਮਾ, ਲ਼ਖਬੀਰ ਕੋਰ, ਰਛਪਾਲ ਸਿੰਘ ਸਾਬਾ, ਸੂਬੇਦਾਰ ਜਗੀਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media