Friday, May 29, 2026

ਪੰਜਾਬ ਨੇਸਨਲ ਬੈਂਕ ਦੇ 122 ਵੇਂ ਸਥਾਪਨਾ ਦਿਵਸ ‘ਤੇ ਖੁਨਦਾਨ ਕੈਂਪ ਲਗਾਇਆ

PPN1204201625ਪਠਾਨਕੋਟ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਨੇਸਨਲ ਬੈਂਕ ਦੇ 122 ਵੇਂ ਸਥਾਪਨਾ ਦਿਵਸ ਮੋਕੇ ਤੇ ਸੈਲੀ ਰੋਡ ਵਿਖੇ ਸਥਿਤ ਬੈਂਕ ਦੀ ਸਾਖਾ ਵਿੱਚ ਖੁਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਣ ਜਿਲ੍ਹਾ ਲੀਡ ਬੈਂਕ ਮੈਨੇਜਰ ਸ੍ਰੀ ਰਾਜੇਸ ਗੁਪਤਾ ਨੇ ਕੀਤਾ। ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਨੂੰ ਸਫਲਤਾਪੂਰਵਕ ਨੇਪੜੇ ਚਾੜਨ ਲਈ ਡਾ. ਸੁਰਿੰਦਰ ਅਤੇ ਮੈਡਮ ਰਾਜਵਿੰਦਰ ਕੋਰ ਵੱਲੋਂ ਵਿਸੇਸ ਸਹਿਯੋਗ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਨੇਸਨਲ ਬੈਂਕ ਦੀ ਸਥਾਪਨਾ12 ਅਪ੍ਰੈਲ 1895 ਨੂੰ ਲਹੋਰ ਵਿੱਖੇ ਕੀਤੀ ਗਈ ਸੀ ਅਤੇ ਇਸ ਸਮੇਂ ਇਸ ਬੈਂਕ ਦੀ 7000 ਬ੍ਰਾਂਚਾਂ ਹਨ ਅਤੇ ਇਸ ਦਾ ਬਿਜਨੈਸ ਲਗਭਗ 9.75 ਲੱਖ ਕਰੋੜ ਹੈ ।ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਖੁਨਦਾਨ ਕੈਂਪ ਵਿੱਚ ਸਟਾਫ ਦੇ 35 ਕਰਮਚਾਰੀਆਂ ਨੇ ਖੁਨਦਾਨ ਕੀਤਾ ਹੈ ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply