Thursday, April 30, 2026

ਵਿਸਾਖੀ ਤਿਉਹਾਰ ਦੇ ਸਬੰਧਤ ਸਭਿਆਚਾਰਕ ਰੰਗਾਰੰਗ ਪ੍ਰੋਗਰਾਮ ਕਰਵਾਇਆ

PPN1304201605
ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਐਸ. ਐਸ. ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ, ਬਠਿੰਡਾ ਵਿਖੇ ਵਿਸਾਖੀ ਦੇ ਤਿਉਹਾਰ ਦੇ ਸਬੰਧ ਵਿਚ ਸਭਿਆਚਾਰਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਸੱਭਿਆਚਾਰਕ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਵਿਲੱਖਣ ਤੇ ਅਦਭੁੱਤ ਸੀਭਆਚਾਰ ਤੇ ਇਤਹਾਸ ਤੋਂ ਜਾਣੂ ਕਰਵਾਉਣ ਸੀ।ਪ੍ਰੋਗਰਾਮ ਦਾ ਅਗਾਜ਼ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ: ਜਗਸੀਰ ਸਿੰਘ ਨੇ ਕੀਤਾ। ਉਹਨਾਂ ਨੇ ਵਿਸਾਖੀ ਦੇ ਤਿਉਹਾਰ ਦੇ ਪਿਛੋਕੜ ਬਾਰੇ ਦੱਸਿਆ ਕਿ ਇਸ ਤਿਉਹਾਰ ਦਾ ਸਿੱਖ ਧਰਮ ਨਾਲ ਡੂੰਘਾ ਸਬੰਧ ਹੈ ਕਿਉਂਕਿ ਇਸ ਦਿਨ 1699 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਨੰਦਪੁਰ ਸਾਹਿਬ ਵਿਚ ਅਲੱਗ-ਅਲੱਗ ਜਾਤਾਂ ਤੋਂ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹੋਏ ਮਿਲ ਜੁਲ ਕੇ ਜਬਰ ਅਤੇ ਜ਼ੁਲਮ ਦਾ ਟਾਕਰਾ ਕਰਨ ਦੀ ਪ੍ਰੇਰਨਾ ਦਿੱਤੀ। ਇਸ ਦਿਨ ਹੀ 1919 ਈ: ਨੂੰ ਜਲਿਆਵਾਲੇ ਬਾਗ ਵਿਚ ਅੰਗਰੇਜ਼ਾਂ ਦੁਆਰਾ ਨਿਹੱਥੇ ਭਾਰਤੀਆਂ ਤੇ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਨਾਲ ਬਾਰਤੀ ਅਜ਼ਾਦੀ ਸੰਘਰਸ਼ ਹੋਰ ਪ੍ਰਚੰਡ ਹੋਇਆ ਸੀ। ਇਹ ਤਿਉਹਾਰ ਕਿਸਾਨ ਵਿਸਾਖ ਮਹੀਨੇ ਦੀ ਪਹਿਲੀ ਨੂੰ ਆਪਣੀਆਂ ਫਸਲਾਂ ਪੱਕਣ ਦੀ ਖੁਸ਼ੀ ਵਿਚ ਮਨਾਉਦੇ ਹਨ। ਪੰਜਾਬ ਵਿਚ ਇਸ ਦਿਨ ਕਈ ਥਾਵਾਂ ਤੇ ਮੇਲੇ ਲੱਗਦੇ ਹਨ।ਵਿਦਿਆਰਥੀਆਂ ਵਲੋਂ ਇਸ ਪ੍ਰੋਗਰਾਮ ਦਾ ਆਰੰਭ ਧਾਰਮਿਕ ਗੀਤ ਨਾਲ ਕੀਤਾ ਗਿਆ। ਇਸ ਤੋਂ ਬਾਅਦ ਸੋਲੋ ਡਾਂਸ, ਗੀਤ, ਸਕਿਟਾਂ ਤੇ ਮੋਨੋਐਕਟਿੰਗ ਵਰਗੀਆਂ ਆਈਟਮਾਂ ਦੀ ਪੇਸ਼ਕਾਰੀ ਕੀਤੀ ਗਈ। ਨਸ਼ਿਆਂ ਦੀ ਸੱਮਸਿਆ ਪੇਸ਼ ਕਰਦੀ ਸਕਿੱਟ ਨੂੰ ਭਰਵਾਂ ਹੁੰਗਾਰਾ ਮਿਲਿਆ। ਮੋਨੋਐਕਟਿੰਗ ਅਤੇ ਸਕਿਟਾਂ ਰਾਹੀਂ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਅਤੇ ਚੰਗੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰਨ ਦਾ ਸੰਦੇਸ਼ ਦਿੱਤਾ। ਗਿੱਧੇ ਤੇ ਭੰਗੜੇ ਨੇ ਵੀ ਖੂਬ ਰੰਗ ਬੰਨਿਆ ਅਤੇ ਵਾਹ-ਵਹਾਈ ਲੁੱਟੀ।
ਪਿ੍: ਡਾ. ਰਾਜੇਸ਼ ਸਿੰਗਲਾ ਜੀ ਨੇ ਵਿਸਾਖੀ ਦੀ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਸ਼ਲਾਘਾਂ ਕੀਤੀ। ਉਹਨਾਂ ਦੱਸਿਆ ਕਿ ਤਿਉਹਾਰ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਰੰਗ ਭਰਦੇ ਹਨ। ਉਹ ਆਪਣੇ ਅੱਜ ਦੀ ਭੱਜ-ਦੋੜ, ਚਿੰਤਾ, ਉਤਾਰ-ਚੜਾਅ ਭਰੀ ਜ਼ਿੰਦਗੀ ਵਿੱਚ ਉਮੰਗ ਅਤੇ ਉਰਜ਼ਾਂ ਦਾ ਸੰਚਾਰ ਕਰਦੇ ਹਨ। ਕੁੱਝ ਤਿਉਹਾਰ ਧਰਮ ਦੇ ਨਾਲ ਅਤੇ ਕੁੱਝ ਕੁਦਰਤੀ ਮੌਸਮ ਨਾਲ ਸੰਬੰਧਿਤ ਹੁੰਦੇ ਹਨ ਪਰ ਵਿਸਾਖੀ ਦਾ ਤਿਉਹਾਰ ਧਰਮ ਅਤੇ ਕੁਦਰਤੀ ਮੌਸਮ ਨਾਲ ਸੰਬੰਧਿਤ ਹੈ। ਇਹ ਦਿਨ ਦੇਸ਼ ਭਰ ਵਿੱਚ ਅੱਲਗ-ਅੱਲਗ ਨਾਮ ਤੋਂ ਬਣਾਇਆ ਜਾਂਦਾ ਹੈ “ਕੇਰਲਾ ਵਿਚ ਵੀਸ਼ੂ”, ਆਸਾਮ ਵਿੱਚ ਬੋਹਾਗ-ਬੀਹੂ” ਅਤੇ “ਤਾਮਿਲਨਾਡੂ ਵਿਚ ਪੋਂਗਲ”।ਅੰਤ ਵਿਚ ਐਸ.ਐਸ.ਡੀ. ਸਭਾ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਸ਼੍ਰੀ ਅਭੈ ਸਿੰਗਲਾ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਪ੍ਰਿੰਸੀਪਲ ਸਾਹਿਬ ਨੇ ਇਸ ਸ਼ੈਸਨ ਦੌਰਾਨ ਸਪੋਰਟਸ, ਐਕਡੇਮਿਕਸ, ਕਲਚਰਲ ਪ੍ਰੋਗਰਾਮਾਂ ਦੇ ਵੱਖ-ਵੱਖ ਮੁਕਾਬਲਿਆਂ ਵਿਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਵਿਸ਼ੇਸ਼ ਤੌਰ ਤੇ ਪਾਵਰ ਲਿਫਟਿੰਗ ਵਿਚ ਅੰਤਰ ਕਾਲਜ ਯੂਨੀਵਰਸਿਟੀ ਮੁਕਾਬਲੇ ਵਿਚ ਸਿਲਵਰ ਮੈਡਲ ਹਾਸਿਲ ਕਰਨ ਤੇ ਐਮ.ਕਾਮ. ਦੇ ਵਿਦਿਆਰਥੀ ਰਮਨ ਕੁਮਾਰ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply