
ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸਾਖੀ ਦਿਹਾੜੇ ਨੂੰ ਸਮਰਪਿਤ ਮਾਨਯੋਗ ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ ਡਾ: ਤੇਜਵੰਤ ਸਿੰਘ ਰੰਧਾਵਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਬਠਿੰਡਾ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਵੈਬਸਾਈਟ (www.bathindahealth.com) ਲਾਂਚ ਕੀਤੀ ਗਈ। ਉਹਨਾ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਕੰਪਿਊਟਰ ਯੁੱਗ ਵਿੱਚ ਵੈਬਸਾਈਟ ਦੀ ਬਹੁਤ ਮਹੱਤਤਾ ਹੈ। ਇਸ ਨਾਲ ਅਸੀਂ ਹੈਲਥ ਨਾਲ ਸਬੰਧਤ ਸਕੀਮਾਂ ਅਤੇ ਸੇਵਾਵਾਂ ਦੀ ਜਾਣਕਾਰੀ ਆਮ ਲੋਕਾਂ ਤੱਕ ਅਸਾਨੀ ਨਾਲ ਪਹੁੰਚਾ ਸਕਦੇ ਹਾਂ। ਐਨ.ਐਚ.ਐਮ. ਅਧੀਨ ਕੰਮ ਕਰ ਰਹੇ ਕੰਪਿਊਟਰ ਅਸਿਸਟੈਂਟ (ਪੀ.ਐਨ.ਡੀ.ਟੀ.) ਕੁਲਵੰਤ ਸਿੰਘ ਦੁਆਰਾ ਇਹ ਵੈਬਸਾਈਟ ਤਿਆਰ ਕੀਤੀ ਗਈ ਹੈ। ਕੁਲਵੰਤ ਸਿੰਘ ਦੁਆਰਾ ਦੱਸਿਆ ਗਿਆ ਕਿ ਇਸ ਵੈਬਸਾਈਟ ਨੂੰ ਤਿਆਰ ਕਰਨ ਵਿੱਚ ਐਨ.ਐਚ.ਐਮ. ਦੇ ਸਮੂਹ ਸਟਾਫ ਵੱਲੋਂ ਭਰਪੂਰ ਯੋਗਦਾਨ ਦਿੱਤਾ ਗਿਆ। ਉਨਾ ਦੱਸਿਆ ਕਿ ਸਮਂੇ ਸਮੇਂ ਤੇ ਵਂੈਬਸਾਈਟ ਨੂੰ ਅੱਪਡੇਟ ਕੀਤਾ ਜਾਦਾਂ ਰਹੇਗਾ ਤਾਂ ਜੋ ਆਮ ਲੋਕਾਂ ਨੂੰ ਸਿਹਤ ਨਾਲ ਸਬੰਧਤ ਨਵੀਂ ਤੋਂ ਨਵੀਂ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਇਸ ਸਮੇਂ ਸਹਾਇਕ ਸਿਵਲ ਸਰਜਨ, ਬਠਿੰਡਾ, ਡਿਪਟੀ ਮੈਡੀਕਲ ਕਮ੍ਵਿਨਰ ਬਠਿੰਡਾ, ਐਸ.ਐਮ.ਓ. ਸਿਵਲ ਹਸਪਤਾਲ ਬਠਿੰਡਾ, ਜਿਲਾ ਐਪੀਡੀਮਾਲੋਜਿਸਟ ਬਠਿੰਡਾ, ਜਿਲਾ ਟੀ.ਬੀ ਅਫਸਰ ਬਠਿੰਡਾ, ਜਿਲਾ ਮਾਸ ਮੀਡੀਆ ਅਫਸਰ ਬਠਿੰਡਾ, ਜਿਲਾ ਪ੍ਰੋਗਰਾਮ ਮੈਨੇਜਰ ਐਨ.ਐਚ.ਐਮ. ਬਠਿੰਡਾ ਅਤੇ ਹੋਰ ਸਟਾਫ ਹਾਜਰ ਸੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media