Thursday, August 20, 2026

ਬੀ. ਬੀ. ਕੇ ਡੀ. ਏ. ਵੀ ਕਾਲਜ ਵਿੱਚ ‘ਜਸਮਾ-ਓਡਨ’ ਨਾਮਕ ਨਾਟਕ ਦਾ ਮੰਚਨ

PPN1304201608

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ ਡੀ. ਏ. ਵੀ ਕਾਲਜ ਫ਼ਾਰ ਵੂਮੈਨ ਦੇ ਸੰਗੀਤ ਅਤੇ ਨਾਚ ਵਿਭਾਗ ਦੁਆਰਾ ਇਕ ਥੀਏਟਰੀਕਲ ਨਿਰਦੇਸ਼ਨ ‘ਜਸਮਾ-ਓਡਨ’ ਦਾ ਕਾਲਜ ਵਿਖੇ ਮੰਚਨ ਕੀਤਾ ਗਿਆ।ਇਹ ਨਾਟਕ ਬੀ.ਵੋਕੇਸ਼ਨਲ (ਥੀਏਟਰ ਅਤੇ ਸਟੇਜ਼ ਕਰਾਫ਼ਟ) ਦੀਆਂ ਵਿਦਿਆਰਥਣਾਂ ਦੁਆਰਾ ਨਿਰਮਾਣ ਦੀ ਕਲਾਕਾਰੀ ਦੇ ਵਿਭਿੰਨ ਪੱਖਾਂ ਨੂੰ ਜਿਵੇਂ ਅਦਾਕਾਰੀ, ਰੌਸ਼ਨੀ, ਵੇਸ਼ਭੂਸ਼ਾ, ਸੰਗੀਤ, ਮੇਕਅਪ ਅਤੇ ਨਿਰਦੇਸ਼ਨ ਨੂੰ ਬਾਖੂਬੀ ਪੇਸ਼ ਕਰਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।ਇਹ ਨਾਟਕ ਭਾਵੀ, ਗੁਜਰਾਤ ਦੀ ਲੋਕਧਾਰਾ ‘ਤੇ ਆਧਾਰਿਤ ਜਸਮਾ ਦੀ ਕਥਾ ‘ਤੇ ਕੇਂਦਰਿਤ ਸੀ ਜੋ ਇਕ ਸਵਰਗੀ ਅਪਸਰਾ ਕਾਮ- ਕੰਡਲਾ ਦਾ ਧਰਤੀ ਤੇ ਅਵਤਾਰ ਸੀ।ਇਹ ਨਾਟਕ ਸਾਂਤਾ ਗਾਂਧੀ ਦੁਆਰਾ ਲਿਖਿਆ ਗਿਆ ਅਤੇ ਬੀ. ਵੋਕੇਸ਼ਨਲ ਦੀ ਅਸਿਸਟੈਂਟ ਪ੍ਰੋ. ਸੁਖਵਿੰਦਰ ਦੁਆਰਾ ਨਿਰਦੇਸ਼ਤ ਕੀਤਾ ਗਿਆ।
ਇਸ ਮੌਕੇ ਡਾ. ਆਰ. ਕੇ. ਮਹਾਜਨ, ਡੀਨ, ਕਾਲਜ ਡਿਵੈਲਪਮੈਂਟ ਕੌਂਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਪਹੁੰਚੇ।ਸ਼੍ਰੀ. ਜਤਿੰਦਰ ਬਰਾੜ, ਮਾਲਕ, ਪੰਜਾਬ ਨਾਟਸ਼ਾਲਾ ਅਤੇ ਸ਼੍ਰੀ. ਜਗਦੀਸ਼ ਸਚਦੇਵਾ, ਪ੍ਰਸਿੱਧ ਲੇਖਕ ਅਤੇ ਥੀਏਟਰ ਡਾਇਰੈਕਟਰ ‘ਗੈਸਟ ਆਫ਼ ਆਨਰ’ ਵਜੋਂ ਸ਼ਾਮਿਲ ਹੋਏ।ਡਾ. ਆਰ. ਕੇ ਮਹਾਜਨ ਨੇ ਇਸ ਮੌਕੇ ‘ਤੇ ਬੋਲਦਿਆਂ ਕਿਹਾ ਕਿ ਨਾਟਕ ਦਾ ਵਿਸ਼ਾ ਬਹੁਤ ਪ੍ਰੇਰਨਾਦਾਇਕ ਹੈ ਕਿਉਂਕਿ ਇਹ ਸਾਡੇ ਜੀਵਨ ਦੇ ਸਭਿਆਚਾਰ ਅਤੇ ਪਰੰਪਰਾ ਦੇ ਮਹੱਤਵ ‘ਤੇ ਸਾਡਾ ਧਿਆਨ ਕੇਂਦਰਿਤ ਕਰਦਾ ਹੈ।ਸ਼੍ਰੀ. ਜਤਿੰਦਰ ਬਰਾੜ ਨੇ ਕਿਹਾ ਕਿ ਵਿਭਾਗ ਨਵੇਂ ਕਲਾਕਾਰਾਂ ਨੂੰ ਇਕ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ ਜੋ ਵਿਭਾਗ ਦਾ ਪ੍ਰਸੰਸ਼ਾਯੋਗ ਕਾਰਜ ਹੈ।ਉਹਨਾਂ ਨੇ ਕਿਹਾ ਕਿ ਬੀ. ਬੀ. ਕੇ. ਡੀ. ਏ. ਵੀ. ਕਾਲਜ ਹਮੇਸ਼ਾ ਹੀ ਰੰਗ-ਮੰਚ ਨਿਰਮਾਣ ਵਿੱਚ ਆਪਣੀ ਕਲਾਕਾਰੀ ਦੇ ਮਿਆਰ ਨੂੰ ਬਰਕਰਾਰ ਰੱਖਿਆ ਹੈ। ਉਹਨਾਂ ਹੋਰ ਬੋਲਦਿਆਂ ਆਖਿਆ ਕਿਹਾ ਕਿ ਥੀਏਟਰ ਸਭਿਆਚਾਰ ਦਾ ਅਹਿਮ ਹਿੱਸਾ ਹੈ ਅਤੇ ਇਸ ਕਾਲਜ ਨੇ ਹਮੇਸ਼ਾਂ ਹੀ ਇਸ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਮੰਤਰ ਮੁਗਧ ਕਰਨ ਵਾਲੇ ਇਸ ਨਾਟਕ ਦੇ ਨਿਰਮਾਣ ਅਤੇ ਮੰਚਨ ਦੇ ਲਈ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਬੀ. ਬੀ. ਕੇ. ਡੀ. ਏ. ਵੀ. ਕਾਲਜ, ਸ਼ਹਿਰ ਵਿੱਚ ਨਾਟਕ ਨਿਰਮਾਣ ਵਿੱਚ ਸਦਾ ਹੀ ਮੌਹਰੀ ਰਿਹਾ ਹੈ।ਉਹਨਾਂ ਨੇ ਕਿਹਾ ਕਿ ਕਲਾ ਬਿਨ੍ਹਾਂ ਕਿਸੇ ਭੇਦਭਾਵ ਦੇ ਸਭ ਨੂੰ ਜੋੜਨ ਵਾਲਾ ਇਕ ਵਿਸੇਸ਼ ਖੇਤਰ ਹੈ।ਸ਼੍ਰੀ ਸੁਦਰਸ਼ਨ ਕਪੂਰ ਚੇਅਰਮੈਂਨ ਲੋਕਲ ਮੈਨੇਜਿੰਗ ਕਮੇਟੀ, ਡਾ. ਵੀ.ਪੀ ਲਖਨਪਾਲ, ਮੈਂਬਰ ਲੋਕਲ ਮੈਨੇਜ਼ਿੰਗ ਕਮੇਟੀ, ਬੀ. ਵੋਕੇਸ਼ਨਲ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਸੁਖਵਿੰਦਰ ਸਮੇਤ ਹੋਰ ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਦੀ ਭਰਭੂਰ ਪ੍ਰਸੰਸ਼ਾ ਕੀਤੀ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply