Monday, March 23, 2026

ਗੱਤਕਾ ਅਖਾੜਿਆਂ ਦੀ ਕੌਮਾਂਤਰੀ ਪੱਧਰ ਦੀ ਡਾਇਰੈਕਟਰੀ ਤਿਆਰ ਹੋਵੋਗੀ – ਗਰੇਵਾਲ

PPN1304201607ਬਠਿੰਡਾ, 13 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਲੜੀ ਤਹਿਤ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਤਲਵੰਡੀ ਸਾਬੋ ਵਿਖੇ 15ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਖਾਲਸਾਈ ਜਾਹੋ-ਜਲਾਲ ਨਾਲ ਕਰਵਾਏ ਗਏ।ਇਹ ਜਾਣਕਾਰੀ ਦਿੰਦਿਆਂ ਇਸਮਾ ਦੇ ਸੀਨੀਅਰ ਵਾਈਸ ਚੇਅਰਮੈਨ ਅਵਤਾਰ ਸਿੰਘ ਤੇ ਸਕੱਤਰ ਉਦੇ ਸਿਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 10 ਟੀਮਾਂ ਨੇ ਭਾਗ ਲਿਆ ਅਤੇ ਟੂਰਨਾਮੈਂਟ ਦਾ ਉਦਘਾਟਨ ਅਕੈਡਮੀ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕੀਤਾ।ਜਿਲ੍ਹਾ ਗੱਤਕਾ ਐਸੋਸੀਏਸ਼ਨ ਬਠਿੰਡਾ ਦੇ ਸਹਿਯੋਗ ਨਾਲ ਕਰਵਾਏ ਇਸ ਵਿਰਾਸਤੀ ਗੱਤਕਾ ਟੂਰਨਾਮੈਂਟ ਵਿੱਚ ਚੋਟੀ ਦੀਆਂ ਗੱਤਕਾ ਟੀਮਾਂ ਦੇ ਤਿਆਰ-ਬਰ-ਤਿਆਰ ਸਿੰਘਾਂ ਨੇ ਜੁਝਾਰੂ ਖਾਲਸਈ ਜੈਕਾਰਿਆਂ ਦੌਰਾਨ ਖੜਕਦੀਆਂ ਸ਼ਮਸ਼ੀਰਾਂ, ਖੰਡਿਆਂ-ਨੇਜਿਆਂ ਦੇ ਮਾਰੂ ਵਾਰਾਂ, ਸੋਟੀਆਂ ਦੀ ਗਹਿਗੱਚ ਲੜਾਈ ਅਤੇ ਦੰਦ ਜੋੜ ਦੇਣ ਵਾਲੇ ਦਲੇਰਾਨਾਂ ਜੰਗਜੂ ਕਰਤਵਾਂ ਦੇ ਜ਼ੌਹਰ ਦਿਖਾਕੇ ਦਰਸ਼ਕਾਂ ਅੱਗੇ ਅਮੀਰ ਯੁੱਧ ਵਿਰਾਸਤੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਗੱਤਕੇਬਾਜ਼ੀ ਦਾ ਲੋਹਾ ਮੰਨਵਾਇਆ। ਗੱਤਕਈਆਂ ਨੇ ਜ਼ੰਗ ਦੌਰਾਨ ਤੀਰਾਂ ਦੀ ਵਾਛੜ ਰੋਕਣ ਲਈ ਵਰਤੇ ਜਾਂਦੇ ‘ਚੱਕਰਾਂ ‘ ਦੀ ਬਹੁ-ਮੰਤਵੀ ਵਰਤੋਂ ਨੂੰ ਬਾਖੂਬੀ ਪੇਸ਼ ਕੀਤਾ। ਇਸ ਮੌਕੇ ਬੋਲਦਿਆਂ ਅਕੈਡਮੀ ਦੇ ਚੇਅਰਮੈਨ ਗਰੇਵਾਲ ਨੇ ਸਮੂਹ ਨੌਜਵਾਨਾਂ ਅਤੇ ਖੇਡ ਕਲੱਬਾਂ ਨੂੰ ਸੱਦਾ ਦਿੱਤਾ ਕਿ ਉਹ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ, ਪਤਿਤਪੁਣੇ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖ ਵਿਰਸੇ ਦੀ ਸੰਭਾਲ ਖਾਤਰ ਅੱਗੇ ਆਉਣ ਅਤੇ ਪਿੰਡ ਪੱਧਰ ‘ਤੇ ਗੱਤਕੇਬਾਜ਼ੀ ਦੇ ਅਜਿਹੇ ਵਿਰਾਸਤੀ ਮੁਕਾਬਲੇ ਕਰਵਾਕੇ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਇਹ ਸਵੈ-ਰੱਖਿਆ ਦੀ ਮਾਣਮੱਤੀ ਖੇਡ ਅਪਨਾਉਣ ਲਈ ਪ੍ਰੇਰਿਤ ਕਰਨ।
ਚੇਅਰਮੈਨ ਗਰੇਵਾਲ ਨੇ ਦੱਸਿਆ ਕਿ ਵਿਸ਼ਵ ਵਿੱਚ ਇਤਿਹਾਸਕ ਖੇਡ ਗੱਤਕੇ ਸਬੰਧੀ ਜਾਗਰੂਕਤਾ ਲਈ ਵੀ ਉਚੇਚੇ ਯਤਨ ਜਾਰੀ ਹਨ ਅਤੇ ਇਨਾਂ ਯਤਨਾਂ ਤਹਿਤ ਗੱਤਕਾ ਅਖਾੜਿਆਂ ਦੀ ਕੌਮਾਂਤਰੀ ਪੱਧਰ ਦੀ ਡਾਇਰੈਕਟਰੀ ਤਿਆਰ ਕੀਤੀ ਜਾ ਰਹੀ ਹੈ ਅਤੇ ਗੱਤਕੇ ਦੀ ਪ੍ਰਫੁੱਲਤਾ ਲਈ ਇਕ ਮਾਸਿਕ ਰਸਾਲਾ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ।ਇਸ ਵਿਰਾਸਤੀ ਗੱਤਕਾ ਮੁਕਾਬਲਿਆਂ ਮੌਕੇ ਬਾਬਾ ਜਿਉਣ ਸਿੰਘ ਗੱਤਕਾ ਅਖਾੜਾ ਪਥਰਾਲਾ, ਖਾਲਸਾ ਵਾਰੀਅਰਜ਼ ਗੰਗਾਨਗਰ, ਕਲਗੀਧਰ ਗੱਤਕਾ ਅਖਾੜਾ ਜਿਉਂਦ, ਮੀਰੀ ਪੀਰੀ ਗੱਤਕਾ ਅਖਾੜਾ ਗਿੱਲ ਕਲਾਂ, ਦਲ ਖਾਲਸਾ ਗੱਤਕਾ ਅਖਾੜਾ ਮੁਕਤਸਰ, ਬਾਬਾ ਜੁਝਾਰ ਸਿੰਘ ਗੱਤਕਾ ਅਖਾੜਾ ਅਕਲੀਆ ਕਲਾਂ, ਟੀ.ਪੀ.ਡੀ ਮਾਲਵਾ ਕਾਲਜ ਗੱਤਕਾ ਅਖਾੜਾ ਰਾਮਪੁਰਾ ਫੂਲ, ਬਾਬਾ ਜਗਤ ਸਿੰਘ ਗੱਤਕਾ ਅਖਾੜਾ ਗੁਰੂ ਹਰਸਹਾਇ, ਫਿਰੋਜਪੁਰ, ਬਾਬਾ ਦੀਪ ਸਿੰਘ ਗੱਤਕਾ ਅਖਾੜਾ ਬਠਿੰਡਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਜੋਧਪੁਰ ਪਾਖਰ ਨੇ ਸ਼ਸਤਰ ਪ੍ਰਦਰਸ਼ਨੀ ਕਲਾ ਦੌਰਾਨ ਜੰਗਜੂ ਕਲਾ ਦੇ ਜੌਹਰ ਦਿਖਾਏ।
ਇੰਨਾ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਵਿਚ ਲੜਕਿਆਂ ਵਿਚੋਂ ਮੀਰੀ ਪੀਰੀ ਗੱਤਕਾ ਅਕੈਡਮੀ ਗਿੱਲ ਕਲਾਂ ਪਹਿਲੇ ਸਥਾਨ ‘ਤੇ ਰਹੀ ਜਦਕਿ ਜਗਤ ਸਿੰਘ ਗੱਤਕਾ ਅਕੈਡਮੀ ਗੁਰੂ ਹਰਸਹਾਇ ਦੂਜੇ ਅਤੇ ਖਾਲਸਾ ਵਾਰੀਅਰਜ਼ ਗੰਗਾਨਗਰ ਦੇ ਗੱਤਕੇਬਾਜ ਤੀਜੇ ਸਥਾਨ ‘ਤੇ ਰਹੇ।ਇਸੇ ਤਰਾਂ ਲੜਕੀਆਂ ਵਿਚੋਂ ਮੀਰੀ ਪੀਰੀ ਗੱਤਕਾ ਅਕੈਡਮੀ ਗਿੱਲ ਕਲਾਂ, ਬਠਿੰਡਾ ਪਹਿਲੇ, ਸ਼ਹੀਦ ਬਾਬਾ ਜ਼ੋਰਾਵਰ ਸਿੰਘ ਗੱਤਕਾ ਅਖਾੜਾ ਜੋਧਪੁਰ ਪਾਖਰ ਬਠਿੰਡਾ ਦੂਜੇ ਅਤੇ ਕੌਰ ਖਾਲਸਾ ਗੱਤਕਾ ਅਖਾੜਾ ਫਤਿਹਗੜ੍ਹ ਸਾਹਿਬ ਦੀਆਂ ਗੱਤਕਈ ਬੀਬੀਆਂ ਤੀਜੇ ਸਥਾਨ ‘ਤੇ ਰਹੀਆਂ ।ਲੜਕਿਆਂ ਦੇ ਸੋਟੀ-ਫੱਰੀ ਗੱਤਕਾ ਮੁਕਾਬਲੇ ਵਿੱਚ ਬਾਬਾ ਜਗਤ ਸਿੰਘ ਗੱਤਕਾ ਅਖਾੜਾ ਗੁਰੂ ਹਰਸਹਾਇ ਪਹਿਲੇ, ਮੀਰੀ ਪੀਰੀ ਗੱਤਕਾ ਅਕੈਡਮੀ ਗਿੱਲ ਕਲਾਂ ਦੂਜੇ ਜਦਕਿ ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਅਕਲੀਆ ਕਲਾਂ ਤੀਜੇ ਸਥਾਨ ‘ਤੇ ਰਹੀ।
ਇਸ ਮੌਕੇ ਅਕੈਡਮੀ ਦੇ ਵਾਈਸ ਚੇਅਰਮੈਨ ਰਘਬੀਰ ਚੰਦ, ਵਿੱਤ ਸਕੱਤਰ ਬਲਜੀਤ ਸਿੰਘ, ਜਿਲਾ ਗੱਤਕਾ ਐਸੋਸੀਏਸ਼ਨ ਬਠਿੰਡਾ ਦੇ ਚੇਅਰਮੈਨ ਪਰਮਿੰਦਰ ਸਿੰਘ ਸਿੱਧੂ, ਪ੍ਰਧਾਨ ਹਰਜੀਤ ਸਿੰਘ ਗਿੱਲ ਕਲਾਂ , ਸੀਨੀਅਰ ਮੀਤ ਪ੍ਰਧਾਨ ਛਿੰਦਰ ਸਿੰਘ ਭੂੰਦੜ, ਮੀਤ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ , ਮੀਤ ਪ੍ਰਧਾਨ ਪ੍ਰੇਮ ਸਿੰਘ ਅਕਲੀਆ, ਜਨਰਲ ਸਕੱਤਰ ਅੰਗਰੇਜ਼ ਸਿੰਘ ਰਾਜਗੜ ਕੁੱਬੇ, ਸਕੱਤਰ ਜਗਸੀਰ ਸਿੰਘ ਬੁੱਗਰ, ਵਿੱਤ ਸਕੱਤਰ ਕੀਮਤਪਾਲ ਸਿੰਘ, ਸੰਯੁਕਤ ਸਕੱਤਰ ਬਾਬਾ ਸੁਰਜੀਤ ਸਿੰਘ ਤੇ ਅਜੈਬ ਸਿੰਘ ਕੋਟੜਾ, ਪ੍ਰੈਸ ਸਕੱਤਰ ਜਸਕਰਨ ਸਿੰਘ, ਮੱਖਣ ਸਿੰਘ ਖਾਲਸਾ, ਤਲਵਿੰਦਰ ਸਿੰਘ ਤੇ ਹਰਕਿਰਨਜੀਤ ਸਿੰਘ ਜਿਲ੍ਹਾ ਕੋਆਰਡੀਨੇਟਰ ਫਿਰੋਜ਼ਪੁਰ ਤੇ ਫਾਜ਼ਿਲਕਾ, ਗੁਰਪ੍ਰੀਤ ਸਿੰਘ ਬੁਟਾਹਰੀ ਹਾਜਰ ਸਨ। ਪ੍ਰਧਾਨ ਹਰਜੀਤ ਸਿੰਘ ਗਿੱਲ ਕਲਾਂ ਨੇ ਦੱਸਿਆ ਕਿ ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply