ਪਠਾਨਕੋਟ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) -ਪੰਜਾਬ ਸਰਕਾਰ ਵੱਲੋਂ ਸਮਾਜ ਭਲਾਈ ਸਕੀਮਾਂ ਬਣਾ ਕੇ ਸਮਾਜ ਦੇ ਹਰੇਕ ਵਰਗ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੇ ਅਧੀਨ ਵਪਾਰੀ ਵਰਗ ਨੂੰ ਲਿਆਉਦਾ ਗਿਆ ਹੈ ਅਤੇ ਵਪਾਰੀਆਂ ਨੂੰ ਬੀਮਾ ਸਮਾਰਟ ਕਾਰਡ ਬਣਾ ਕੇ ਦਿੱਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਅਸ਼ਵਨੀ ਸਰਮਾ ਵਿਧਾਇਕ ਪਠਾਨਕੋਟ ਨੇ ਕੀਤਾ ।
ਉਨ੍ਹਾਂ ਦੱਸਿਆ ਕਿ 19 ਅਪ੍ਰੈਲ 2016 ਨੂੰ ਸ. ਸੁਖਬੀਰ ਸ਼ਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਗੁਰ ਕਰਤਾਰ ਪੈਲੇਸ ਪਠਾਨਕੋਟ ਵਿਖੇ ਆਯੋਜਿਤ ਕੀਤੇ ਜਾ ਰਹੇ ਸੂਬਾ ਪੱਧਰੀ ਸਮਾਰੋਹ ਵਿੱਚ 10.30 ਵਜੇ ਹਾਜਰ ਹੋਣਗੇ ਅਤੇ ਪਠਾਨਕੋਟ ਦੇ ਵਪਾਰੀਆਂ ਨੂੰ ਸਿਹਤ ਬੀਮਾ ਕਾਰਡ ਵੰਡਣਗੇ।
ਉਨ੍ਹਾ ਦੱਸਿਆ ਕਿ ਇਸ ਬੀਮਾ ਯੋਜਨਾ ਦੇ ਅਧੀਨ ਇਕ ਕਰੋੜ ਰੁਪਏ ਤੋਂ ਘੱਟ ਟਰਨ ੳਵਰ ਵਾਲੇ ਵਪਾਰੀਆਂ ਨੂੰ ਲਿਆਉਂਦਾ ਗਿਆ ਹੈ ਅਤੇ ਇਹ ਯੋਜਨਾਂ ਵਿੱਚ ਤਿੰਨ ਕੰਪੋਨੈਂਟ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਨੰਬਰ ਤੇ ਯੋਜਨਾਂ ਦੇ ਅਧੀਨ ਆਉਣ ਵਾਲੇ ਵਪਾਰੀ ਦਾ ਅਗਰ ਭਾਵੇ ਉਹ ਮਾਲਿਕ ਹੈ ਜਾ ਪਾਟਨਰ ਹੈ ਉਨ੍ਹਾਂ ਦਾ ਪੰਜਾਹ ਹਜਾਰ ਦਾ ਸਿਹਤ ਬੀਮਾ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਬੀਮਾਧਾਰਕ ਤੇ ਨਿਰਭਰ ਪੰਜ ਪਰਿਵਾਰਿਕ ਮੈਂਬਰਾਂ ਨੂੰ ਵੀ ਯੋਜਨਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਸਰੇ ਨੰਬਰ ਤੇ ਯੋਜਨਾਂ ਅਧੀਨ ਆਉਣ ਵਾਲੇ ਵਪਾਰੀਆਂ ਲਈ ਅਗਰ ਸੜਕ ਦੁਰਘਟਨਾਂ ਵਿੱਚ ਮੋਤ ਹੋ ਜਾਂਦੀ ਹੈ ਜਾ ਫਿਰ ਉਹ ਅਪੰਗ ਹੋ ਜਾਂਦਾ ਹੈ ਤਾ ਉਸ ਨੂੰ ਜਾ ਉਸ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਇਸੇ ਹੀ ਤਰਾਂ ਤੀਸਰੇ ਕੰਪੋਨੈਂਟ ਵਿੱਚ ਵਪਾਰੀ ਵੱਲੋਂ ਮੰਗਵਾਏ ਗਏ ਮਾਲ ਨੂੰ ਰੱਖਿਆ ਗਿਆ ਹੈ ਮਾਲ ਲਿਆਉਦੇ ਸਮੇ ਅੱਗ ਲੱਗਣ ਨਾਲ ਨੁਕਸਾਨ ਹੋਣ ਤੇ, ਪਾਣੀ ਕਾਰਨ ਮਾਲ ਖਰਾਬ ਹੋਣ ਤੇ ਜਾ ਫਿਰ ਕਿਸੇ ਆਪਦਾ ਕਾਰਣ ਨੁਕਸਾਨ ਹੋਣ ਤੇ ਪੰਜ ਲੱਖ ਰੁਪਏ ਤੱਕ ਦਾ ਬੀਮਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਸਿਹਤ ਬੀਮਾ ਕਾਰਡਾਂ ਨੂੰ ਲੈ ਕੇ ਵਪਾਰੀ ਵਰਗ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media