Tuesday, September 29, 2026

ਖਾਲਸਾ ਕਾਲਜ ਵਿਖੇ ਰਸਾਇਣਕ ਵਿਗਿਆਨ ‘ਤੇ ਸੈਮੀਨਾਰ ਆਯੋਜਿਤ

PPN1404201609ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਖੁਰਮਣੀਆ)- ਖ਼ਾਲਸਾ ਕਾਲਜ ਵਿਖੇ ਰਸਾਇਣਕ ਵਿਗਿਆਨ ਅਤੇ ਇਸਦੇ ਇਸਤੇਮਾਲ ਵਿਸ਼ੇ ‘ਤੇ ਇਕ ਅਹਿਮ ਸੈਮੀਨਾਰ ਕਮਿਸਟਰੀ ਵਿਭਾਗ ਵੱਲੋਂ ਆਯੋਜਨ ਕੀਤਾ ਗਿਆ, ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਮਿਸਟਰੀ ਵਿਭਾਗ ਤੋਂ ਡਾ. ਤੇਜਵੰਤ ਸਿੰਘ ਨੇ ਵਿਸ਼ੇ ‘ਤੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਹੋਰ ਰਹੀਆਂ ਉਪਲਬੱਧੀਆਂ ਅਤੇ ਖੋਜਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ
ਉਨ੍ਹਾਂ ਨੇ ‘ਆਯੋਇਨ ਲਿਕਵਿਡ’ ਦੀ ਰਸਾਇਣਕ ਵਿਗਿਆਨ ਵਿੱਚ ਮਕਬੂਲੀਅਤ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨਾਂ ਨੇ ਇਸ ਰਸਾਇਣ ਦੇ ਨੈਨੋ ਟੈਕਨਾਲੋਜੀ, ਵਾਤਾਵਰਣ ਕਮਿਸਟਰੀ, ਬਾਇਓ ਮੈਡੀਕਲ ਸਾਇੰਸ, ਇਲੈਕ੍ਰਟਿਕਸ ਅਤੇ ਗ੍ਰੀਨ ਕਮਿਸਟਰੀ ਵਿੱਚ ਹੋ ਰਹੇ ਇਸਤੇਮਾਲ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਸਾਇਣ ਵਿਗਿਆਨ ਸਾਡੀ ਰੋਜਾਨਾ ਜੀਵਨ ਵਿੱਚ ਅਹਿਮ ਹਿੱਸਾ ਪਾਉਂਦਾ ਹੈ। ਜਿਸ ਦੇ ਬਿਨ੍ਹਾਂ ਧਰਤੀ ‘ਤੇ ਜੀਵਨ ਅਸਥ-ਵਿਅਸਥ ਹੋ ਜਾਵੇਗਾ।
ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਰਸਾਇਣ ਵਿਗਿਆਨ ਵਿੱਚ ਹਰ ਰੋਜ਼ ਤਬਦੀਲੀਆਂ ਆ ਰਹੀਆਂ ਹਨ, ਜਿਸ ਬਾਰੇ ਜਾਣਕਾਰੀ ਵਿਦਿਆਰਥੀ ਵਰਗ ਨੂੰ ਹੋਣਾ ਅਤਿਅੰਤ ਜਰੂਰੀ ਹੈ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਮੌਕੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਵਿਦਿਆਰਥੀਆਂ ਨੂੰ ਵਿਸ਼ੇ ‘ਤੇ ਹੋ ਰਹੀਆਂ ਖੋਜਾਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੇ ਹਨ।
ਇਸ ਮੌਕੇ ਪ੍ਰੋ: ਬੋਨੀ ਬਿਰਗੀ, ਪ੍ਰੋ: ਬਲਵਿੰਦਰ ਕੌਰ ਬਸਰਾ, ਡਾ. ਬਲਜਿੰਦਰ ਕੌਰ ਰੰਧਾਵਾ, ਡਾ. ਹਰਦੀਪ ਕੌਰ, ਡਾ. ਕੁਲਤਾਰ ਸਿੰਘ, ਡਾ. ਰੇਸ਼ੂ, ਡਾ. ਪੁਨੀਤਾ, ਡਾ. ਕਿਰਨਦੀਪ ਕੌਰ, ਡਾ. ਸੀਮਾ, ਡਾ. ਰਜਿੰਦਰ ਕੌਰ, ਡਾ. ਮੁਹੰਮਦ ਅਰਸ਼ਦ, ਡਾ. ਹਰਕੀਰਤ ਕੌਰ, ਡਾ. ਜੇ. ਐੱਸ. ਗਾਂਧੀ, ਡਾ. ਦੁਰਗੇਸ਼ ਨੰਦਨੀ, ਡਾ. ਕੇਵਲ ਕੁਮਾਰ, ਪ੍ਰੋ: ਗਗਨਦੀਪ ਕੌਰ, ਪ੍ਰੋ: ਨੇਹਾ, ਪ੍ਰੋ: ਪ੍ਰਭਲੀਨ, ਡਾ. ਰਾਹੁਲ ਕੁਮਾਰ, ਪ੍ਰੋ: ਅਮਨਪ੍ਰੀਤ, ਪ੍ਰੋ: ਮਨਦੀਪ ਕੌਰ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply