Sunday, April 12, 2026

ਵਿਧਾਇਕ ਦੇ ਜੱਦੀ ਪਿੰਡ ਜਲਾਲ ਉਸਮਾਂ ਤੋ ਕਰੀਬ 20 ਪਰਿਵਾਰ ਆਪ ‘ਚ ਸ਼ਾਮਲ

PPN1404201610ਚੌਂਕ ਮਹਿਤਾ, 14 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਹਲਕਾ ਵਿਧਾਇਕ ਦੇ ਜੱਦੀ ਪਿੰਡ ਜਲਾਲ ਉਸਮਾਂ ਤੋ ਉਸ ਸਮੇ ਅਕਾਲੀ ਦਲ ਨੂੰ ਜੋਰਦਾਰ ਝਟਕਾ ਲੱਗਾ ਜਦ “ਆਪ” ਦੇ ਸਰਗਰਮ ਆਗੂ ਸਰਬਜੀਤ ਸਿੰਘ ਦੀ ਅਗਵਾਈ ਵਿਚ ਆਪ ਵਲੰਟੀਅਰਾਂ ਦੀ ਹੋਈ ਭਰਵੀਂ ਮੀਟਿੰਗ ਦੌਰਾਨ ਸਰਵਣ ਸਿੰਘ, ਗੁਰਵੇਲ ਸਿੰਘ ਲਾਲੀ, ਹਰਪ੍ਰੀਤ ਸਿੰਘ, ਜਥੇ ਕਰਨੈਲ ਸਿੰਘ, ਪ੍ਰਤਾਪ ਸਿੰਘ, ਲਖਵਿੰਦਰ ਸਿੰਘ, ਗੁਰਸੇਵਕ ਸਿੰਘ, ਕੈਪਟਨ ਸਿੰਘ, ਦਿਆਲ ਸਿੰਘ, ਸਰਬਜੀਤ ਸਿੰਘ, ਰਾਜ ਸਿੰਘ, ਕਾਲੂ, ਬਲਵਿੰਦਰ ਸਿੰਘ, ਗੁਰਦਿਆਲ ਸਿੰਘ, ਆਦਿ ਕਰੀਬ 20 ਪਰਿਵਾਰ “ਆਪ” ਪਾਰਟੀ ‘ਚ ਸ਼ਾਮਿਲ ਹੋਏ, ਇਸ ਸਮੇ ਜਥੇ ਇਕਬਾਲ ਸਿੰਘ ਭਾਗੋਵਾਲ ਜੋਨ ਇੰਚਾਰਜ ਖਡੂਰ ਸਾਹਿਬ ਤੇ ਪ੍ਰਧਾਨ ਕਿਸਾਨ ਵਿੰਗ ਹਲਕਾ ਮਜੀਠਾ ਸਰਬਵਿੰਦਰ ਸਿੰਘ ਸ਼ੱਬਾ ਵਿਸ਼ੇਸ਼ ਤੌਰ ਤੇ ਪਹੁੰਚੇ, ਉਨਾ੍ਹਂ ਆਪ ਪਾਰਟੀ ‘ਚ ਸਾਮਲ ਹੋਣ ਵਾਲੇ ਪਰਿਵਾਰਾ ਨੂੰ ਜੀ ਆਇਆ ਕਿਹਾ ਤੇ ਲੋਕਾਂ ਨੂੰ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋ ਜਾਣੂੰ ਕਰਵਾਇਆ, ਇਸ ਸਮੇ ਪ੍ਰਧਾਨ ਸ਼ਰਬਵਿੰਦਰ ਸਿੰਘ ਸ਼ੱਬਾ ਨੇ ਇਕੱਤਰ ਹੋਏ ਲੋਕਾਂ ਨੂੰ ਆਪ ਪਾਰਟੀ ਪ੍ਰਤੀ ਲਾਮਬੰਦ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਬਣਨ ਤੇ ਨਸ਼ਾਖੋਰੀ ਤੇ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕੀਤਾ ਜਾਵੇਗਾ, ਉਨਾ੍ਹਂ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦੌਰਾਨ ਲੋਕਾਂ ਨੂੰ ਆਪ ਪਾਰਟੀ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ, ਇਸ ਮੌਕੇ – ਸੁਰਜੀਤ ਸਿੰਘ ਭੋਏਵਾਲ, ਜਤਿੰਦਰ ਸਿੰਘ ਮਾਂਗਾ, ਹਰਪਾਲ ਸਿੰਘ ਭੋਏਵਾਲ, ਬਲਕਾਰ ਸਿੰਘ ਕਾਮਰੇਡ, ਬਲਵਿੰਦਰ ਸਿੰਘ ਬਿੰਦਾ, ਜਸਬੀਰ ਸਿੰਘ ਜੰਮੂ ਆਦਿ ਸਾਰੇ “ਆਪ” ਆਗੂ ਮੌਜੂਦ ਸਨ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply