Wednesday, September 30, 2026

ਬੋਰਡ ਦੇ ਮੁਲਾਂਕਣ ਕੇਂਦਰ ਵਿਚ ਟੇਬਲ ਮਾਰਕਿੰਗ ਦਾ ਕੰਮ ਜੋਰਾਂ ਤੇ

PPN1404201615

ਬਟਾਲਾ, 14 (ਨਰਿੰਦਰ ਬਰਨਾਲ)- ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵੱਲੋਂ ਦਸਵੀਂ ਦੇ ਮਾਰਚ 2016 ਵਿਚ ਹੋਏ ਸਲਾਨਾ ਪੇਪਰਾਂ ਦੀ ਟੇਬਲ ਮਾਰਕਿੰਗ ਕਰਵਾਈ ਜਾ ਰਹੀ ਹੈ। ਇਸ ਟੇਬਲ ਮਾਰਕਿੰਗ ਵਿਚ ਵਿਸ਼ਾ ਮਾਹਿਰਾਂ ਨੇ ਇਕ ਸੈਂਟਰ ਵਿਚ ਬੈਠ ਕੇ ਸਾਰੇ ਵਿਸ਼ਿਆਂ ਦਾ ਮੁਲਾਂਕਣ ਕਰਨਾ ਹੁੰਦਾ ਹੈ ਤੇ ਇਸ ਕੀਤੇ ਮੁਲਾਂਕਣ ਦੀਆਂ ਲਿਸਟਾਂ ਵੀ ਊਥੇ ਹੀ ਤਿਆਰ ਕਰਕੇ ਦੁਬਾਰਾ ਰੀ ਚੈਕ ਕਰਵਾਉਣ ਉਪਰੰਤ ਹੀ ਬੋਰਡ ਨੂੰ ਭੇਜਣੀਆਂ ਹੁੰਦੀਆਂ ਹਨ। ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੂਪਸੜੀ ਵਿਖੇ ਪ੍ਰਿੰਸੀਪਲ ਸੁਖਪਾਲ ਕੌਰ ਦੀ ਨਿਗਰਾਨੀ ਤੇ ਮਾਰਕਿੰਗ ਸੈਟਰ ਦੇ ਇੰਚਾਰਜ ਬਲਵਿੰਦਰ ਸਿੰਘ ਦੀ ਦੇਖ ਰੇਖ ਵਿਚ ਚਲਾਏ ਜਾ ਰਹੇ ਦਸਵੀ ਜਮਾਤ ਦੇ ਟੇਬਲ ਮਾਰਕਿੰਗ ਸੈਟਰ ਵਿਚ ਮੁਲਾਂਕਣ ਦਾ ਕੰਮ ਬੜੇ ਹੀ ਵਧੀਆ ਤਰੀਕੇ ਨਾਲ ਚਲ ਰਿਹਾ ਹੈ ਤੇ ਨਿਰਧਾਂਰਤ ਸਮੇ ਵਿਚ ਹੀ ਇਹ ਟੇਬਲ ਮਾਰਕਿੰਗ ਦਾ ਕੰਮ ਪੂਰਾ ਕਰਕੇ ਬੋਰਡ ਨੂੰ ਲਿਸਟਾ ਭੇਜ ਦਿਤੀਆਂ ਜਾਣਗੀਆਂ ਤਾ ਜੋ ਨਤੀਜਾ ਬਣਾਊਣ ਵਿਚ ਕੋਈ ਮੁਸਕਿਲ ਪੇਸ਼ ਨਾ ਆਵੇ। ਧੁੱਪਸੜੀ ਦੇ ਟੇਬਲ ਮਾਰਕਿੰਗ ਸੈਂਟਰ ਵਿਚ ਇੰਚਾਰਜ ਬਲਵਿੰਦਰ ਸਿੰਘ ਤੋ ਇਲਾਵਾ ਜਤਿੰਦਰ ਸਿੰਘ, ਸਤਿੰਦਰ ਕੌਰ ਕਾਹਲੋ, ਕਿੰਦਰਜੀਤ ਕੌਰ, ਇੰਦਰਜੀਤ ਸਿੰਘ, ਨਰਿੰਦਰ ਸਿੰਘ,ਆਸਾ ਤਾਰਾ ਗੜ,ਰਾਮ ਸਰਨ, ਗੁਰਪ੍ਰੀਤ ਸਿੰਘ, ਪ੍ਰੇਮ ਪਾਲ ਸਿੰਘ, ਤੋ ਇਲਾਵਾ ਵੱਖ ਵੱਖ ਵਿਸ਼ਿਆਂ ਦੇ ਅਧਿਆਪਕ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply