
ਬਟਾਲਾ, 14 (ਨਰਿੰਦਰ ਬਰਨਾਲ)- ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਬਲਾਕ ਕਾਹਨੂੰਵਾਨ ਵਿਖੇ ਬੇਟੀ ਪੜਾੳ ਤੇ ਬੇਟੀ ਬਚਾੳ ਸੋਚ ਤਹਿਤ ਸਲਾਨਾ ਇਨਾਮ ਵੰਡ ਸਮਾਰ ਆਯੋਜਤ ਕੀਤਾ ਗਿਆ। ਜਿਸ ਵਿਚ ਜਿਲ੍ਹਾਂ ਸਿਖਿਆ ਅਫਸਰ ਐਲੀਮੈਟਰੀ ਗੁਰਦਾਸਪੁਰ ਸ੍ਰੀ ਸਲਵਿੰਦਰ ਸਿੰਘ ਸਮਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨੀ ਸਬਦਾ ਵਿਚ ਜਿਲ੍ਹਾ ਸਿਖਿਆ ਅਫਸਰ ਨੇ ਸਰਕਾਰੀ ਸਕੂਲਾਂ ਵਿਚ ਨਵੇਂ ਸੈਸ਼ਨ ਵਿਚ ਬੱਚਿਆਂ ਦੀ ਆਮਦ ਸਬੰਧੀ ਦੱਸਿਆ ਸਰਕਾਰੀ ਸਹੂਲਤਾਂ ਕਰਕੇ ਹੀ ਇਸ ਸਾਲ ਜਿਆਦਾ ਬੱਚੇ ਸਰਕਾਰੀ ਸਕੂਲਾਂ ਨੂੰ ਤਰਜੀਹ ਦੇ ਰਹੇ ਹਨ। ਸਰਕਾਰੀ ਸਕੂਲਾਂ ਵਿਚ ਪੜਕੇ ਵਿਦਿਆਰਥੀ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰ ਰਹੇ ਹਨ। ਉਨਾਂ ਕਿਹਾ ਕਿ ਸਮਾਜ ਨੂੰ ਅੱਗੇ ਲਿਜਾਣ ਵਿਚ ਬੇਟੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਹਰ ਮਾਤਾ ਪਿਤਾ ਨੂੰ ਚਾਹੀਦਾ ਹੈ ਉਹ ਲੜਕੀਆਂ ਨੂੰ ਉਚੇਰੀ ਸਿਖਿਆ ਹਾਸਲ ਕਰਵਾਉਣ। ਇਸ ਮੌਕੇ ਬੋਲਦਿਆਂ ਜਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਲੜਕਾ ਜਿਥੇ ਪਰਿਵਾਰ ਨੂੰ ਅੱਗੇ ਵਧਾਉਦਾ ਹੈ।ਉਥੇ ਲੜਕੀਆਂ ਦੋ ਪਰਿਵਾਰਾਂ ਨੂੰ ਸਿਖਿਅਤ ਕਰਦੀਆਂ ਹਨ। ਉਨਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਰੂਣ ਹੱਤਿਆ ਖਿਲਾਫ ਜਾਗਰੂਕਤਾ ਮੁਹਿੰਮ ਆਰੰਭਣੀ ਚਾਹੀਦੀ ਹੈ। ਤਾਂ ਵਿਗੜਿਆ ਅਨੁਪਾਤ ਠੀਕ ਹੋ ਸਕੇ। ਸਮਾਗਮ ਦੌਰਾਨ ਸ੍ਰੀ ਸਮਰਾ ਵੱਨੋ ਚੰਗੀ ਕਾਰਗੁਜਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅਗਾਂਹ ਵਧੂ ਤੇ ਸਿਖਿਆ ਖੇਤਰ ਵਿਚ ਮੱਲਾਂ ਮਾਰਨ ਵਾਲੇ ਅਧਿਆਪਕ ਗੁਰਮੇਜ਼ ਸਿੰਘ ਨੂੰ ਸਕੂਲ ਪ੍ਰਤੀ ਕੀਤੇ ਜਾ ਰਹੇ ਕੰਮਾਂ ਕਰਕੇ ਵਧਾਈ ਦਿਤੀ ਤੇ ਇਸੇ ਤਰਾਂ ਵਿਦਿਆ ਦੇ ਖੇਤਰ ਵਿਚ ਵਧ ਚੜ ਕੇ ਕੰਮ ਕਰਨ ਵਾਸਤੇ ਪ੍ਰੇਰਿਆ। ਇਸ ਮੌਕੇ ਵਿਸ਼ਾਲ ਮਨਹਾਸ,ਖੁਸਵੰਤ ਸਿੰਘ, ਜਗਦੀਸ ਰਾਜ ਸੈਥੀ, ਬਲਜੀਤ ਸਿੰਘ, ਜਸਪਿੰਦਰ ਸਿੰਘ, ਮਨਜਿੰਦਰ ਸਿੰਘ, ਅਮਰੀਕ ਸਿੰਘ, ਦੀਪ ਲਾਲ, ਬੀ ਆਰ ਪੀ ਮਨੀਸ਼ ਸਰਮਾ, ਰਕੇਸ਼ ਮਹਿਰਾ,ਸੁਰਿੰਦਰ ਸਿੰਘ,ਪਰਮਜੀਤ ਕੂਮਾਰ, ਕਰਮਜੀਤ ਸਿੰਘ,ਕਸਮੀਰ ਸਿੰਘ, ਸਤਵਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਅਨਿਲ ਕੁਮਾਰ, ਜੀਵਨ ਜੋਤ, ਮੈਡਮ ਪੂਨਮ ਜੋਤ ਤੋ ਇਲਾਵਾ ਪਿੰਡਾ ਦੇ ਸਰਪੰਚ, ਮੈਬਰ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਮੈਬਰ ਹਾਜ਼ਰ ਸਨ। ਸਮੁਚੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮਲਕੀਅਤ ਸਿੰਘ ਨੇ ਬਾਖੂਬੀ ਨਾਲ ਨਿਭਾਈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media