Saturday, March 14, 2026

ਟ੍ਰੈਫਿਕ ਦੀ ਸਮੱਸਿਆਂ ਨਾਲ ਜੂਝ ਰਿਹਾ ਪੱਟੀ ਸ਼ਹਿਰ

ਨਜਾਇਜ਼ ਕਬਜ਼ਾ ਧਰਕਾਂ ਵਿੱਰੁਧ ਕੀਤੀ ਜਾਵੇਗੀ ਜਲਦ ਕਾਰਵਾਈ- ਪ੍ਰਧਾਨ ਸ਼ਿੰਦਾ

PPN1404201618

ਪੱਟੀ, 11 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਸਥਾਨਕ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਦਾ ਕੋਈ ਵੀ ਪੂਖਤਾ ਪ੍ਰਬੰਧ ਨਹੀਂ ਹੈ।ਬਜਾਰਾਂ ਵਿਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸੜਕ ਤੇ ਨਜਾਇਜ ਕਬਜਾ ਕੀਤਾ ਹੋਇਆ ਹੈ।ਜਿਸ ਨਾਲ ਸ਼ਹਿਰ ਵਿਚ ਟੈਫਿਕ ਦਾ ਬੂਰਾ ਹਾਲ ਹੈ।ਦੁਪਿਹਰ ਦੇ ਟਾਇਮ ਜਦ ਸਕੂਲਾਂ ਵਿਚ ਛੁੱਟੀ ਹੁੰਦੀ ਹੈ ਤਾਂ ਇਸ ਸਮੱਸਿਆਂ ਹੋਰ ਵੀ ਗੰਭੀਰ ਹੋ ਜਾਂਦੀ ਹੈ।ਜਿਸ ਨਾਲ ਆਮ ਵਿਅਕਤੀ ਤਾਂ ਕਿ ਸ਼ੀਹਰ ਦੀ ਪੁਲਿਸ ਵੀ ਕਿਸੇ ਤਰਾਂ੍ਹ ਨਾਲ ਨਹੀਂ ਨਿਪਟ ਸਕਦੀ ਜਿਸਦੀ ਤਾਜਾਂ ਮਿਸਾਲ ਇਸ ਫੋਟੋ ਤੋਂ ਮਿਲਦੀ ਹੈ ਕਿ ਥਾਣੇ ਦੇ ਬਿਲਕੁੱਲ ਬਾਹਰ ਇੰਨਾ ਜਿਆਦਾ ਜਾਮ ਲੱਗਾ ਸੀ ਕਿ ਪੁਲਿਸ ਦੀ ਗੱਡੀ ਨਿਕਲਣ ਨੂੰ 25 ਮਿੰਟ ਲੱਗ ਗਏ।ਇਸ ਸਬੰਧੀ ਆਮ ਸ਼ਹਿਰੀਆਂ ਨੇ ਪੁਲਿਸ ਪ੍ਰਸ਼ਾਸ਼ਨ ਤੇ ਹਲਕਾ ਵਿਧਾਇਕ ਆਦੇਸ਼ ਪ੍ਰਤਾਪ ਕੈਰੋਂ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸੱਮਸਿਆਂ ਤੋਂ ਨਿਜ਼ਾਤ ਦੁਆਈ ਜਾਵੇ।

ਕੀ ਕਹਿੰਦੇ ਹਨ ਥਾਣਾ ਮੁੱਖੀ:-
ਟ੍ਰੈਿਫਕ ਦੀ ਸਮੱਸਿਆ ਸਬੰਧੀ ਜਦ ਥਾਣਾ ਮੁੱਖੀ ਰਾਜਵਿੰਦਰ ਕੌਰ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਕ ਦੋ ਦਿਨਾਂ ਵਿਚ ਹੀ ਨਗਰ ਕੌਂਸਲ ਦੀ ਸਹਾਇਤਾ ਨਾਲ ਬਜ਼ਾਰ ਵਿਚ ਲੱਗੇ ਨਜਾਇਜ ਕਬਜੇ ਹਟਾਏ ਜਾਣਗੇ ਤੇ ਦੁਕਾਨਦਾਰਾਂ ਵੱਲੋਂ ਸੜਕ ਤੇ ਰੱਖਿਆ ਗਿਆ ਸਮਾਨ ਜ਼ਬਤ ਕੀਤਾ ਜਾਵੇਗਾ ਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਈ ਜਾਵੇਗੀ।

ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ:-
ਟ੍ਰੈਫਿਕ ਦੀ ਸਮੱਸਿਆਂ ਸਬੰਧੀ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਨੇ ਕਿਹਾ ਕਿ ਬਜਾਰਾਂ ਵਿਚ ਦੁਕਾਨਦਾਰਾਂ ਵੱਲੋ ਕੀਤੇ ਨਜਾਇਜ ਕਬਜ਼ੇ ਹਟਾਉਣ ਦੀ ਸ਼ੂਰੂਆਤ ਜਲਦੀ ਹੀ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply