Wednesday, March 18, 2026

ਇਰਾਨ ਵਿੱਚ ਰਹਿੰਦੇ ਭਾਰਤੀਆਂ ਦੀ ਪ੍ਰੇਸ਼ਾਨੀਆਂ ਸਬੰਧੀ ਜੀ.ਕੇ ਨੇ ਸ਼ੁਸ਼ਮਾ ਸਵਰਾਜ ਨੂੰ ਸੌਂਪਿਆ ਮੰਗ ਪੱਤਰ

PPN1504201606ਨਵੀਂ ਦਿੱਲੀ, 15 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਰਾਨ ਦੌਰੇ ਤੇ ਜਾ ਰਹੇ ਭਾਰਤੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੂੰ ਆਪਣੀ ਯਾਤਰਾ ਦੌਰਾਨ ਇਰਾਨ ਵਿਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਦੀਆਂ ਤਕਲੀਫ਼ਾ ਨੂੰ ਹੱਲ ਕਰਾਉਣ ਦੇ ਲਈ ਬੇਨਤੀ ਕੀਤੀ ਹੈ। ਇੱਕ ਵਫ਼ਦ ਦੀ ਅਗਵਾਹੀ ਕਰਦੇ ਹੋਏ ਜੀ.ਕੇ. ਨੇ ਅੱਜ ਸ਼ੁਸ਼ਮਾ ਨੂੰ ਇੱਕ ਮੁਲਾਕਾਤ ਦੌਰਾਨ ਮੰਗ ਪੱਤਰ ਸੌਂਪ ਕੇ ਇਰਾਨ ਵਿਚ ਰਹਿੰਦੇ ਸਿੱਖਾਂ ਅਤੇ ਹੋਰ ਭਾਰਤੀਆਂ ਨੂੰ ਧਾਰਮਿਕ ਆਧਾਰ ‘ਤੇ ਆਪਣੇ ਧਰਮ ਦੀਆਂ ਰੀਤਾਂ ਨੂੰ ਨਿਭਾਉਣ ਵਿਚ ਆਉਂਦੀਆਂ ਪਰੇਸ਼ਾਨੀਆਂ ਦਾ ਹੱਲ ਇਰਾਨੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਦੌਰਾਨ ਉਠਾਉਣ ਦੀ ਅਪੀਲ ਕੀਤੀ ਹੈ।
ਜੀ.ਕੇ. ਨੇ ਸ਼ੁਸ਼ਮਾ ਨੂੰ 8 ਮਸਲਿਆਂ ‘ਤੇ ਉਸਾਰੂ ਕਾਰਵਾਹੀ ਕਰਨ ਦੀ ਮੰਗ ਕੀਤੀ ਹੈ। ਜਿਸ ਵਿਚ ਪ੍ਰਮੁੱਖ ਬਿੰਦੂ ਹਨ ਭਾਰਤ ਦੇ ਲੋਕਾਂ ਦੇ ਗੁਰੂ ਨਾਨਕ ਚੈਰੀਟੇਬਲ ਟ੍ਰੱਸਟ ਨੂੰ ਮਾਨਤਾ ਦਿਲਵਾਉਣਾ, ਇਰਾਨ ਵਿਚ ਰਹਿੰਦੇ ਭਾਰਤੀਆਂ ਦੇ ਭਾਰਤੀ ਪਾਸਪੋਰਟ ਨਵੇਂ ਜਾਰੀ ਕਰਨ ਦੇ ਨਾਲ ਹੀ ਪੁਰਾਣਿਆਂ ਦੀ ਬਹਾਲੀ ਕਰਨਾ, ਸਿੱਖਾਂ ਦੀ ਪਰੇਸ਼ਾਨੀਆਂ ਦਾ ਹੱਲ ਕੱਢਣਾ, 10 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਭਾਰਤੀ ਲੋਕਾਂ ਤੋਂ ਵਰਕ ਪਰਮਿਟ ਨੂੰ ਮੁੜ ਨੂੰ ਲਾਜਮੀ ਤੌਰ ਤੇ ਬਹਾਲ ਕਰਾਉਣ ਤੋਂ ਛੋਟ ਦਿੰਦੇ ਹੋਏ ਉਨਾਂ੍ਹ ਦੇ ਪਰਿਵਾਰਿਪਕ ਮੈਂਬਰਾਂ ਨੂੰ ਬਿਨਾਂ ਵਰਕ ਪਰਮਿਟ ਦੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਇਜ਼ਾਜਤ ਦੇਣਾ, ਇਰਾਨ ਵਿੱਖੇ ਇੱਕ ਮਕਾਨ ਅਤੇ ਇੱਕ ਦਫ਼ਤਰ ਖਰੀਦਣ ਦੀ ਹਰ ਭਾਰਤੀ ਨੂੰ ਛੋਟ ਦਿਵਾਉਣਾ, ਪਰੇਸ਼ਾਨੀਆਂ ਕਰਕੇ ਇਰਾਨ ਵਿਚ ਰਹਿੰਦੇ ਇੱਕ ਹਜ਼ਾਰ ਸਿੱਖ ਪਰਿਵਾਰਾਂ ਵਿਚੋਂ ਇਰਾਨ ਛੱਡ ਗਏ ਲਗਭਗ 950 ਪਰਿਵਾਰਾਂ ਨੂੰ ਵਾਪਿਸ ਲਿਆਉਣ ਦੀ ਵਿਉਂਤਬੰਦੀ ਕਰਨਾ, ਭਾਰਤੀਆਂ ਨੂੰ ਵਿਸ਼ੇਸ਼ ਦਰਜ਼ਾ ਦਿਵਾਉਣਾ, ਭਾਰਤੀ ਮੂਲ ਦੇ ਪਰਿਵਾਰਾਂ ਵਿਚ ਵਿਆਹੀ ਆਈ ਲੜਕੀ ਨੂੰ ਪਰਿਵਾਰਕ ਮੈਂਬਰ ਵੱਜੋਂ ਮਾਨਤਾ ਦੇਣਾ ਅਤੇ ਤੇਹਿਰਾਨ ਦੇ ਸ਼ਮਸ਼ਾਨ ਘਾਟ ਦੀ ਸਾਂਭ ਸੰਭਾਲ ਲਈ ਫੰਡ ਜਾਰੀ ਕਰਾਉਣਾ ਆਦਿਕ ।
ਇਸ ਵਫ਼ਦ ਵਿਚ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਅਤੇ ਇਰਾਨ ਚੈਂਬਰ ਆੱਫ ਕਾੱਮਰਸ ਐਂਡ ਇੰਡਸਟ੍ਰੀ ਦੇ ਉ-ਤਰੀ ਖੇਤਰ ਦੇ ਮੀਤ ਪ੍ਰਧਾਨ ਪਰਵਿੰਦਰ ਸਿੰਘ ਚੰਢੋਕ ਵੀ ਸ਼ਾਮਿਲ ਸਨ। ਸ਼ੁਸ਼ਮਾ ਨੇ ਵਫ਼ਦ ਦੀ ਗੱਲਾਂ ਨੂੰ ਧਿਆਨ ਨਾਲ ਸੁਣਨ ਉਪਰੰਤ ਇਸ ਮਸਲੇ ‘ਤੇ ਠੋਸ ਕਾਰਵਾਹੀ ਕਰਨ ਦਾ ਇਸ਼ਾਰਾ ਕੀਤਾ। ਸ਼ੁਸ਼ਮਾ ਨੇ ਆਪਣੀ ਯਾਤਰਾ ਦੌਰਾਨ ਤੇਹਰਾਨ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸਿੱਖ ਭਾਈਚਾਰੇ ਦੀਆਂ ਤਕਲੀਫ਼ਾ ਨੂੰ ਸੁਣਨ ਦਾ ਵੀ ਭਰੋਸਾ ਦਿੱਤਾ।
ਜੀ.ਕੇ. ਨੇ ਦੱਸਿਆ ਕਿ ਗੁਰੂ ਨਾਨਕ ਚੈਰੀਟੇਬਲ ਟ੍ਰੱਸਟ ਇੱਕ ਭਾਰਤੀ ਸਕੂਲ, ਗੁਰਦੁਆਰਾ ਸਾਹਿਬ ਅਤੇ ਸ਼ਮਸ਼ਾਨ ਭੂਮੀ ਦੀ ਦੇਖ਼ਭਾਲ ਕਰਦਾ ਹੈ ਜਿਸਦੇ ਲਾਈਸੰਸ ਨੂੰ ਮੁੜ ਬਹਾਲ ਕਰਾਉਣਾ ਭਾਰਤੀਆਂ ਦੀ ਵੱਡੀ ਮੰਗ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਵੱਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਕਾਰਜਕਾਲ ਦੌਰਾਨ ਦਿੱਤੇ ਗਏ ਭਰੋਸੇ ਤੇ ਕੋਈ ਕਾਰਵਾਹੀ ਨਾ ਹੋਣ ਬਾਰੇ ਜੀ.ਕੇ. ਨੇ ਸ਼ੁਸ਼ਮਾ ਨੂੰ ਜਾਣਕਾਰੀ ਦਿੱਤੀ। ਜੀ.ਕੇ. ਨੇ ਮੁਲਾਕਾਤ ਦੌਰਾਨ ਭਾਰਤੀਆਂ ਦੇ ਧਾਰਮਿਕ ਰਹੁ-ਰੀਤਾਂ ਦੀ ਸਾਂਭ-ਸੰਭਾਲ ਅਤੇ ਪਰਿਵਾਰਕ ਮੈਂਬਰਾਂ ਨੂੰ ਜਰੂਰੀ ਕਾਨੂੰਨੀ ਹੱਕ ਦਿਵਾਉਣ ਵਾਸਤੇ ਸ਼ੁਸ਼ਮਾ ਨੂੰ ਬਣਦੀ ਕਾਰਵਾਹੀ ਲਾਜ਼ਮੀ ਤੌਰ ਤੇ ਕਰਨ ਦੀ ਵੀ ਅਪੀਲ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply