Tuesday, September 29, 2026

ਸ੍ਰੀ ਸੀਤਾ ਰਾਮ ਮੰਦਿਰ ਵਿਖੇ ਰਾਮਨੌਮੀ ਦਾ ਤਿਓਹਾਰ ਮਨਾਇਆ ਗਿਆ

PPN1504201609 PPN1504201610ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ ਸੱਗੂ)- ਰਾਮਨੌਮੀ ਦਾ ਪਵਿੱਤਰ ਤਿਉਹਾਰ ਸਥਾਨਕ ਸੌ-ਫੁੱਟੀ ਰੋਡ ਸ਼੍ਰੀ ਸੀਤਾ ਰਾਮ ਮੰਦਿਰ ਵਿਖੇ ਸ਼੍ਰੀ ਯੌਗੀਰਾਜ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਮਨਾਇਆ ਗਿਆ, ਜਿਸ ਵਿੱਚ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂ ਸ਼੍ਰੀ ਰਾਮ ਜੀ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਹੋਏ ਸਨ, ਜਿੰਨਾਂ ਵਿੱਚ ਸੀਨੀਅਰ ਅਕਾਲੀ ਆਗੂ ਸ੍ਰ: ਨਵਦੀਪ ਸਿੰਘ ਗੋਲਡੀ ਤੋਂ ਇਲਾਵਾ ਸਾਬਕਾ ਮੇਅਰ ਸੁਨੀਲ ਦੱਤੀ, ਕਾਂਗਰਸੀ ਆਗੂ ਦਿਨੇਸ਼ ਬੱਸੀ ਆਦਿ ਵਰਨਣਯੌਗ ਹਨ।ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਵਲੋਂ ਜਿਥੇ ਭਗਵਾਨ ਸ਼੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਵੱਡੀ ਗਿਣਤੀ ‘ਚ ਆਈਆਂ ਸੰਗਤਾਂ, ਸਾਧੂਆਂ ਤੇ ਸੰਤਾਂ ਲਈ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ।ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਛੋਟੂ ਰਾਮ, ਪੰਡਿਤ ਸ਼੍ਰੀ ਉਮ ਪ੍ਰਕਾਸ਼, ਅਮਨ ਸ਼ਰਮਾ, ਵਿਜੈ ਭੰਡਾਰੀ, ਸੋਰਵ ਕਪੂਰ, ਮਨੀਸ਼ ਖੋਸਲਾ,  ਬੌਬੀ ਸਿੰਘ, ਸ਼ਾਮ ਲਾਲ, ਰਘੂ ਸ਼ਰਮਾ, ਅਰਵਿੰਦਰ ਸ਼ਰਮਾ, ਸਤੀਸ਼ ਕਪੂਰ, ਸੁਰਿੰਦਰ ਸ਼ਰਮਾ, ਨਰਿੰਦਰ ਸ਼ਰਮਾ, ਸਤਪਾਲ ਸ਼ਰਮਾ, ਅਸ਼ੋਕ ਸਰਪਾਲ, ਸੁਦਰਸ਼ਨ ਦਰਸ਼ੀ, ਵਿਕਾਸ ਸਰਪਾਲ, ਕੇਸ਼ਵ ਕਾਲੀਆ, ਸਤੀਸ਼ ਅਗਰਵਾਲ, ਅਸ਼ੋਕ ਅਗਰਵਾਲ, ਨਰੇਸ਼ ਸ਼ਰਮਾ, ਗੁਲਸ਼ਨ ਸ਼ਰਮਾ ਸਮੇਤ ਭਾਰੀ ਗਿਣਤੀ ਵਿੱਚ ਸੰਗਤਾ ਹਾਜ਼ਿਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply