ਬਠਿੰਡਾ, 18 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਲੋਕਾਂ ਨੇ ਹਾਲ ਹੀ ਵਿੱਚ ਵਿਸਾਖੀ ਨੂੰ ਮਨਾਇਆ ਅਤੇ ਇਸ ਦਾ ਆਨੰਦ ਮਾਣਿਆ ਪਰ ਹੁਣ ਵਾਰੀ ਹੈ ‘ਵਿਸਾਖੀ ਲਿਸਟ’ ਫ਼ਿਲਮ ਦਾ ਅਨੰਦ ਮਾਣ ਲੈਣ ਲਈ ਇਸ ਪੰਜਾਬੀ ਫਿਲਮ ਦੀ ਕਹਾਣੀ ਹੈ ਦੋ ਦੋਸਤਾਂ ਦੀ ਜੋ ਜੇਲ ਵਿਚੋਂ ਭੱਜਣ ਤੋਂ ਬਾਅਦ ਹੁਣ ਵਾਪਸ ਅੰਦਰ ਜਾਣ ਦੀ ਸਕੀਮ ਬਣਾਉਂਦੇ ਹਨ ਕਿ ਕਿਵੇਂ ਵਾਪਸ ਜੇਲ੍ਹ ਜਾਇਆ ਜਾਵ,ੇ ਕਿਉਕਿ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਰਿਹਾਈ ਦੇ ਸਿਫਰ ਦੋ ਦਿਨ ਹੀ ਰਹਿੰਦੇ ਸਨ ਸਰਕਾਰ ਵਲੋਂ ਉਨ੍ਹਾਂ ਦੀ ਸਜ਼ਾ ਮਾਫ਼ ਕਰ ਦਿੱਤੀ ਗਈ ਹੈ। ਪੰਜਾਬੀ ਫਿਲਮ ਦਾ ਟਾਇਟਲ ਹੀ ਨਹੀ, ਕਹਾਣੀ ਵੀ ਬੇਹੱਦ ਅਲੱਗ ਹੈ।ਮੁੱਖ ਕਿਰਦਾਰ ਵਿੱਚ ਜਿਮੀ ਸ਼ੇਰਗਿੱਲ ਦੇ ਨਾਲ-ਨਾਲ ਫਿਲਮ ਵਿੱਚ ਡੇਬਿਉ ਕਰ ਰਹੇ ਹਨ ਸੁਨੀਲ ਗਰੋਵਰ ਅਤੇ ਨਾਲ ਨਜ਼ਰ ਆਵੇਗੀ ਸ਼ਰੁਤੀ ਸੋਢੀ, ਜਸਵਿੰਦਰ ਭੱਲਾ, ਬੀਨੂ ਢਿੱਲੋਂ, ਰਾਣਾ ਰਣਬੀਰ, ਨਿਸ਼ਾ ਬਾਨੋ ਅਤੇ ਕਰਮਜੀਤ ਅਨਮੋਲ। ਅਮੋਲਕ ਸਿੰਘ ਗਾਖਲ ਵਲੋਂ ਇਸ ਫ਼ਿਲਮ ਦੀ ਪੇਸ਼ਕਸ਼ ਦਾ ਨਿਰਮਾਣ ਕਰਦਿਆਂ ਸਾਥ ਲਿਆ ਹੈ ਪਲਵਿੰਦਰ ਸਿੰਘ ਗਾਖਲ, ਗੁਰਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਦਾ। ਫਿਲਮ ਦੇ ਨਿਰਦੇਸ਼ਕ ਹਨ ਸਮੀਪ ਕੰਗ। ਇਸ ਪੰਜਾਬੀ ਫਿਲਮ ਦੀ ਟੀਮ ਪ੍ਰੋਮੋਸ਼ਨ ਦੇ ਸਿਲਸਿਲੇ ਵਿੱਚ ਸ਼ਹਿਰ ਆਈ ਤੇ ਇਸ ਨੇ ਪੱਤਰਕਾਰ ਕਾਨਫਰੰਸ ਵਿਚ ਕਿਹਾ ਕਿ 22 ਅਪ੍ਰੈਲ, 2016 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਵਿਚ ਜਿਮੀ ਸ਼ੇਰਗਿੱਲ ਨੇ ਕਿਹਾ, ਕਿ ਉਸ ਨੇ ‘ਸਰਲ ਸ਼ਬਦਾਂ ਵਿੱਚ ਮੈਂ ਇਸ ਫਿਲਮ ਨੂੰ ਖੁਸ਼ੀ ਦਾ ਨਾਮ ਦੇਵਾਂਗਾ, ਨਾ ਸਿਰਫ ਬਣਾਉਣ ਵਾਲਿਆਂ ਬਲਕਿ ਦੇਖਣ ਵਾਲਿਆਂ ਦੇ ਲਈ ਵੀ। ਜਦੋਂ ਮੈਂ ਸਕ੍ਰਿਪਟ ਸੁਣੀ ਤਾਂ ਮੈਂ ਨਾ ਨਹੀ ਕਹਿ ਪਾਇਆ ਕਿਉਂਕਿ ਫ਼ਿਲਮ ਵਿਚ ਬਹੁਤ ਕੁਝ ਹੀ ਨਵਾਂਪਨ ਹੈ ਅਤੇ ਮੈਂ ਜਾਣਦਾ ਸੀ ਕਿ ਸਮੀਪ ਕੰਗ ਆਪਣੀ ਸਮਝ ਅਤੇ ਕ੍ਰਇਏਟਵਿਟੀ ਦੇ ਨਾਲ ਇਸ ਨੂੰ ਸ਼ਾਨਦਾਰ ਬਣਾ ਦੇਣਗੇ। ਉਨ੍ਹਾਂ ਨਾਲ ਕੰਮ ਕਰਨ ਦਾ ਇਹ ਮੇਰਾ ਪਹਿਲਾ ਅਨੁਭਵ ਹੈ ਅਤੇ ਮੈਂ ਬਹੁਤ ਉਤਸਾਹਿਤ ਹਾਂ।’ ਐਕਟਰ ਸ਼ਰੁਤੀ ਸੋਢੀ ਖੁਦ ਨੂੰ ਸਿਨੇਮਾ ਦੀ ਸਟੂਡੈਂਟ ਸਮਝਦੀ ਕਹਿੰਦੀ ਹੈ ਕਿ ਇਸ ਫਿਲਮ ਦਾ ਹਿੱਸਾ ਹੋਣ ਤੇ ਉਨ੍ਹਾਂਂ ਨੂੰ ਮਾਣ ਹੈ। ਉਨਾਂ ਨੇ ਕਿਹਾ, ‘ਸੇਟ ਤੇ ਹਰ ਕੋਈ ਬੇਹੱਦ ਮਦਦਗਾਰ ਸੀ ਤਾਕਿ ਮੈਂ ਸਿਨੇਮਾ ਦੇ ਨਵੇਂ ਆਯਾਮ ਸਮਝ ਸਕਾਂ।ਉਨ੍ਹਾਂ ਨੇ ਨਿਰਮਾਤਾ ਅਤੇ ਨਿਰਦੇਸ਼ਕ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਮੈਨੂੰ ਇਸ ਫਿਲਮ ਦੇ ਲਈ ਚੁਣਿਆ ਅਤੇ ਆਪਣਾ ਬੇਸਟ ਕਰਨ ਦਾ ਮੌਕਾ ਦਿੱਤਾ।’ਨਿਰਮਾਤਾ ਅਮੋਲਕ ਸਿੰਘ ਗਾਖਲ ਨੇ ਕਿਹਾ, ‘ਸਾਡੇ ਲਈ ਸਭ ਤੋਂ ਜ਼ਰੂਰੀ ਸੀ ਸਮੀਪ ਕੰਗ ਦੇ ਨਾਲ ਇੱਕ ਬਹੁਤ ਹੀ ਮਨੋਰੰਜਕ ਫਿਲਮ ਬਣਾਉਣਾ ਕਿਉਂਕਿ ਕਿ ਫਿਲਮ ਵਿੱਚ ਡ੍ਰਾਮਾ, ਐਕਸ਼ਨ, ਈਮੋਸ਼ਨ, ਰੋਮਾਂਸ ਅਤੇ ਸੰਗੀਤ ਵਰਗੇ ਸਾਰੇ ਰੰਗ ਹਨ ਸਾਨੂੰ ਉਮੀਦ ਹੈ ਕਿ ਦਰਸ਼ੱਕ ਇਸ ਫਿਲਮ ਲਈ ਸਾਰੀ ਟੀਮ ਮੈਂਬਰਾਂ ਦੀ ਸਖਤ ਮਿਹਨਤ ਦਾ ਖੁੱਲੇ ਦਿਲ ਨਾਲ ਸਵਾਗਤ ਕਰਨਗੇ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media