ਸੰਦੌੜ, 18 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਜੱਟਾਂ ਵੱਲੋਂ ਹੱਡ ਭੰਨਵੀਂ ਮਿਹਨਤ ਅਤੇ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਜੇ ਅੱਗ ਲੱਗਹ ਜਾਵੇ ਤਾਂ ਜੱਟ ਦੀ ਹਾਲਤ ਕਿਹੋ ਜਿਹੀ ਹੋਵੇਗੀ ਇਸ ਅੰਦਾਜਾ ਲਿਆਉਣਾ ਸ਼ਾਇਦ ਬਹੁਤ ਮੁਸ਼ਕਿਲ ਹੈ।ਪੂਰੇ ਪੰਜਾਬ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਲੜੀ ਤਹਿਤ ਅੱਜ ਸੰਦੌੜ ਵਿਚ ਵੀ ਭਿਆਨਕ ਅੱਗ ਲੱਗਣ ਕਾਰਣ ਅੱਧੀ ਦਰਜਨ ਕਿਸਾਨਾਂ ਦੀ 10 ਏਕੜ ਦੇ ਕਰੀਬ ਕਣਕ ਦੀ ਖੜੀ ਫਸਲ ਅੱਗ ਲੱਗਣ ਕਾਰਣ ਤਬਾਹ ਹੋ ਗੀ।ਅੱਗ ਲੱਗਣ ਦੀ ਘਟਨਾ ਦੁਪਹਿਰ ਵੇਲੇ ਦੀ ਹੈ ਜਿਵੇਂ ਹੀ ਲੋਕਾਂ ਨੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਅਸਮਾਨ ਵਿਚ ਦੇਖਿਆ ਤਾਂ ਉਹ ਇਕੱਠਾ ਹੋਣਾ ਸੁਰੂ ਹੋ ਗਏ ਪਰ ਫਸਲ ਸੁੱਕੀ ਹੋਣ ਅਤੇ ਹਵਾ ਚੱਲਣ ਕਾਰਣ ਅੱਗ ਕਾਬੂ ਤੋਂ ਬਾਹਰ ਹੋ ਗਈ ਪਰ ਲੋਕਾਂ ਦੀ ਹਿੰਮਤ ਸਦਕਾ ਲੋਕਾਂ ਨੇ ਟਰੈਕਟਰਾਂ, ਸਪਰੇ ਪੰਪਾਂ, ਦਰੱਖਤਾਂ ਦੀਆਂ ਟਾਹਣੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਲਿਆ।ਅੱਗ ਲੱਗਣ ਕਾਰਣ ਗੁਰਿੰਦਰ ਸਿੰਘ ਖੁਰਦ ਦੇ ਸਾਢੇ 4 ਏਕੜ, ਬਲਬੀਰ ਸਿੰਘ ਸੰਦੌੜ ਦੇ ਡੇਢ ਏਕੜ 7 ਵਿਘੇ, ਹਰਭਜਨ ਸਿੰਘ ਵਾਸੀ ਸੰਦੌੜ ਦੇ 2 ਏਕੜ, ਗੁਰਪ੍ਰੀਤ ਸਿੰਘ ਖੁਰਦ ਦੀ ਡੇਢ ਏਕੜ, ਜਸਪ੍ਰੀਤ ਸਿੰਘ ਸੰਦੌੜ ਦੀ ਅੱਧਾ ਏਕੜ, ਰਾਜੂ ਸਿੰਘ ਖੁਰਦ ਦੀ ਸਵਾ ਏਕੜ, ਸਰਬਜੀਤ ਸਿੰਘ ਖੁਰਦ ਦੀ ਇਕ ਏਕੜ ਕਣਕ ਦੀ ਖੜੀ ਫਸਲ ਤਬਾਹ ਹੋ ਗਈ।ਇਸ ਤੋਂ ਇਲਾਵਾ 10 ਏਕੜ ਦੇ ਕਰੀਬ ਕਣਕ ਦਾ ਪਿਆ ਨਾੜ ਵੀ ਇਸ ਅੱਗ ਦੀ ਭੇਟ ਚੜ ਗਿਆ।ਲੋਕਾਂ ਨੇ ਪ੍ਰਸਾਸਨ ਤੋਂ ਪੀੜਤ ਕਿਸਾਨਾਂ ਨੂੰ ਯੋਗ ਮੁੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media