ਸੰਦੌੜ, 18 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਨਜਦੀਕੀ ਪਿੰਡ ਸੇਰਗੜ ਚੀਮਾ ਦੇ ਸਰਕਾਰੀ ਮਿਡਲ ਸਕੂਲ ਸ਼ੇਰਗੜ ਚੀਮਾ ਵਿਚ ਪਹਿਲੀ ਤੋਂ ਅੱਠਵੀਂ ਕਲਾਸ ਵਿਚ ਪੜਦੇ ਬੱਚਿਆਂ ਨੂੰ ਧਰਮ ਪ੍ਰਚਾਰ ਕਮੇਟੀ ਸੇਰਗੜ ਚੀਮਾ ਦੇ ਅਹੁਦੇਦਾਰਾਂ ਨੇ ਸਟੇਸ਼ਨਰੀ ਵੰਡੀ ਗਈ।ਇਸ ਮੌਕੇ ਵੱਖ ਵੱਖ ਕਲਾਸਾਂ ਵਿਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ।ਕੈਪਟਨ ਹਰਜਿੰਦਰ ਸਿੰਘ ਅਤੇ ਚੇਅਰਮੈਨ ਮੁਕੰਦ ਸਿੰਘ ਚੀਮਾ ਨੇ ਬੱਚਿਆਂ ਨੂੰ ਅਨੁਸਾਸਨ ਵਿਚ ਰਹਿ ਕੇ ਵਧੀਆ ਪੜਾਈ ਕਰਨ ਦੀ ਨਸੀਹਤ ਦਿੱਤੀ ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਭਵਿੱਖ ਵਿਚ ਵੀ ਹੁਸਿਆਰ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ।ਇਸ ਮੌਕੇ ਸਾਬਕਾ ਉਪ ਡਾਕਪਾਲ ਸੁਰਜੀਤ ਸਿੰਘ ਹਰਦੀਪ ਸਿੰਘ ਸਾਧਾ, ਕੈਨੇਡੀਅਨ ਸਵਰਨ ਸਿੰਘ, ਸਕੂਲੀ ਮੁਖੀ ਭਰਪੂਰ ਸਿੰਘ, ਸੁਖਬੀਰ ਸਿੰਘ ਸੰਦੌੜ, ਮਨਜੀਤ ਸਿੰਘ ਕਲਸੀਆਂ, ਕੁਲਦੀਪ ਸਿੰਘ ਖੁਰਦ, ਨੰਬਰਦਾਰ ਕਰਮ ਸਿੰਘ, ਹਰਬੰਸ ਸਿੰਘ ਭੋਲਾ, ਠੇਕੇਦਾਰ ਦਲੀਪ ਸਿੰਘ, ਪੰਚ ਹਰਮਿੰਦਰ ਸਿੰਘ ਕਾਲਾ,ਲਛਮਣ ਸਿੰਘ, ਨਿਸਾ ਬਾਂਸਲ, ਬਲਜਿੰਦਰ ਕੌਰ, ਕਰਮਜੀਤ ਕੌਰ ਆਦਿ ਹਾਜਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media