ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਂਵਿਸ਼ਵ ਵਿਰਾਸਤ ਦਿਵਸਂ ਬੜੇ ਜੋਸ਼ ਨਾਲ ਮਨਾਇਆ।18 ਅਪ੍ਰੈਲ 1982 ਨੂੰ ਆਈ.ਸੀ.ਓ ਐਮ.ਓ.ਐਸ (ਸਮਾਰਕ ਅਤੇ ਸਥਲਾਂ ਦੀ ਸਾਂਭ ਸੰਭਾਲ ਲਈ ਅੰਤਰਰਾਸ਼ਟਰੀ ਕੌਂਸਲ) ਕਮੇਟੀ ਦਾ ਸਿੰਪੋਜ਼ਿਅਮ ਦੇ ਦੌਰਾਨ ਗਠਨ ਕੀਤਾ ਗਿਆ।ਉਸ ਦਿਨ ਨੂੰ ਅੰਤਰਰਾਸ਼ਟਰੀ ਸਮਾਰਕ ਅਤੇ ਸਥਲਾਂ ਦੀ ਸਾਂਭ ਸੰਭਾਲ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਸੁਝਾਅ ਦਿੱਤਾ ਗਿਆ। ਬਾਅਦ ਵਿੱਚ 1983 ਈ. ਵਿੱਚ ਯੁਨੈਸਕੋ ਦੇ ਦੁਆਰਾ ਇਸਨੂੰ ਮਾਨਤਾ ਦਿੱਤੀ ਗਈ ਅਤੇ ਹੁਣ ਇਸ ਨੂੰ ਵਿਸ਼ਵ ਸਭਿਆਚਾਰ ਦਿਵਸ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।ਆਪਣੀ ਸੰਸਕ੍ਰਿਤੀ ਅਤੇ ਸਭਿਆਚਾਰ ਨੂੰ ਦਰਸਾਉਂਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੇ ਲੋਕ ਗੀਤ ਗਾਏ ਤੇ ਕਹਾਣੀਆਂ ਪੜ੍ਹੀਆਂ। ਸਕੂਲ ਦੇ ਅਧਿਆਪਕ ਸz. ਗੁਰਬਿੰਦਰ ਸਿੰਘ ਭੱਟੀ ਨੇ ਪੰਜਾਬੀ ਸਭਿਆਚਾਰ ਅਤੇ ਸੰਸਕ੍ਰਿਤੀ ਬਾਰੇ ਦੱਸਦੇ ਹੋਏ ਇਹ ਵੀ ਕਿਹਾ ਕਿ ਇਹ ਵੀ ਦੂਸਰਿਆਂ ਦੇ ਮੁਕਾਬਲੇ ਤੇ ਹੈ ਇਸ ਲਈ ਇਸਦੀ ਸਾਂਭ ਸੰਭਾਲ ਦੀ ਵੀ ਲੋੜ ਹੈ। ਇਸ ਸਾਲ ਦਾ ਵਿਸ਼ਾ ਂਵਿਰਾਸਤੀ ਖੇਡਾਂਂ ਹੈ।ਵਿਦਿਆਰਥੀਆਂ ਨੇ ਇਸ ਦਿਨ ਲੋਕ ਖੇਡਾਂ ਜਿਵੇਂ ਖੋ-ਖੋ, ਕਬੱਡੀ ਆਦਿ ਖੇਡ ਕੇ ਮਨਾਇਆ।ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਆਪਣੇ ਸੰਦੇਸ਼ ਵਿੱਚ ਆਪਣੇ ਵਿਰਾਸਤ ਉਤੇ ਮਾਣ ਕਰਨ ਅਤੇ ਇਸ ਦੀ ਮਿਲ ਕੇ ਸਾਂਭ ਸੰਭਾਲ ਕਰਨ ਲਈ ਕਿਹਾ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਵਿਰਾਸਤ ਤੇ ਸੰਸਕ੍ਰਿਤੀ ਹਰ ਇੱਕ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ।ਅਸੀਂ ਇਸ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੇ ਅਤੇ ਉਹ ਆਪਣੇ ਵਿਦਿਆਰਥੀਆਂ ਦੇ ਬੜੇ ਸ਼ੌਂਕ ਨਾਲ ਸੰਸਕ੍ਰਿਤੀ ਦੀ ਸਾਂਭ ਸੰਭਾਲ ਵਿੱਚ ਭਾਗ ਲੈਣ ਦੇ ਉਤੇ ਖੁਸ਼ ਹਨ ਅਤੇ ਉਨ੍ਹਾਂ ਦੇ ਜੋਸ਼ ਕਾਰਨ ਹੀ ਲੋਕ ਖੇਡਾਂ ਅੱਜ ਜੀਵਿਤ ਹਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media