ਡੇਟਨ, 18 ਅਪ੍ਰੈਲ (ਡਾ. ਚਰਨਜੀਤ ਸਿੰਘ ਗੁਮਟਾਲਾ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਸੁਸਾਇਟੀ ਗੁਰਦੁਆਰਾ ਸਿਨਸਿਨਾਟੀ (ਓਆਇਹੋ), ਅਮਰੀਕਾ ਵਿਖੇ ਖ਼ਾਲਸਾ ਸਾਜਨਾ ਦਿਵਸ ਬੜੀ ਧੂਮ ਧਾਮ ਨਾਲ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾਏ ਗਏ।ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਕਢਿਆ ਗਿਆ।ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਗਿਆ।ਗਿ. ਦੇਸ ਰਾਜ ਸਿੰਘ ਦੀਵਾਨਾ ਦੇ ਜਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਪੰਥ ਦੀ ਸਾਜਨਾ ਸਬੰਧੀ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਜਥੇ ਵਿਚ ਉਨ੍ਹਾਂ ਤੋਂਂ ਇਲਾਵਾ ਗਿ. ਚਰਨ ਸਿੰਘ ਭੱਟੀ ਜਲਾਲਦੀਵਾਲ ,ਗਿ. ਪਲਵਿੰਦਰ ਸਿੰਘ ਲੁਹਾਰਾਂ, ਗਿ. ਕ੍ਰਿਪਾਲ ਸਿੰਘ ਸਾਰੰਗੀ ਮਾਸਟਰ ਮਾਣੋਕੇ ਸ਼ਾਮਲ ਸਨ।
ਦੂਸਰੇ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ,ਵਿਰਸੇ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਇਕ ਪ੍ਰਦਰਸ਼ਨੀ ਲਾਈ ਗਈ।ਵਸ਼ੇਸ਼ ਇਹ ਗਲ ਰਹੀ ਕਿ ਪੁਲੀਸ, ਐਂਮਬੂਲੈਂਸ ਤੇ ਫ਼ਾਇਰ ਬ੍ਰੀਗੇਡ ਦੇ ਅਧਿਕਾਰੀਆਂ ਨੇ ਬਚਿੱਆਂ ਨੂੰ ਆਪਣੇ ਬਾਰੇ ਜਾਣਕਾਰੀ ਦਿੱਤੀ ਕਿ ਲੋੜ ਪੈਣ ‘ਤੇਉਹ ਲੋਕਾਂ ਦੀ ਕਿਵੇਂ ਮਦਦ ਕਰਦੇ ਹਨ।ਫ਼ਾਇਰ ਬ੍ਰੀਗੇਡ ਨੇ ਅਮਲੀ ਤੌਰ ‘ਤੇ ਪਾਣੀ ਚਲਾਉਣ ‘ਤੇ ਬੰਦ ਕਰਨ ਦੇ ਟ੍ਰੇਨਿੰਗ ਦਿੱਤੀ।
ਇਸ ਮੌਕੇ ‘ਤੇ ਮੁਫਤ ਮੈਡੀਕਲ ਕੈਂਪ ਵੀ ਲਾਇਆ ਗਿਆ, ਜਿਸ ਵਿਚ ਬਲਡ ਪ੍ਰੈਸ਼ਰ, ਬਲਡ ਸ਼ੂਗਰ, ਕਲਸਟਰੋਲ ਆਦਿ ਚੈਕ ਕੀਤੇ ਗਏ। ਦੰਦਾਂ ਦੇ ਡਾਕਟਰ ਨੇ ਦੰਦ ਚੈੱਕ ਕੀਤੇ। ਭਾਰ ਤੋਲ ਕੇ ਭਾਰ ਨੂੰ ਠੀਕ ਰਖਣ ਬਾਰੇ ਜਾਣਕਾਰੀ ਦਿੱਤੀ ਗਈ ।ਸਥਾਨਕ ਸੰਗਤ ਤੋਂ ਇਲਾਵਾ ਦੂਰ ਦੂਰ ਤੋਂ ਗੁਰੂ ਪਿਆਰਿਆਂ ਨੇ ਇਸ ਵਿਚ ਹਾਜਰੀ ਭਰੀ। ਗੁਰੂ ਕਾ ਲੰਗਰ ਅਤੁਟ ਵਰਤਿਆ,ਜਿਸ ਵਿਚ ਦਾਲ ਫ਼ੁਲਕਾ ਆਦਿ ਰਵਾਇਤੀ ਲੰਗਰ ਤੋਂ ਇਲਾਵਾ ਜਲੇਬੀਆਂ,ਗੰਨਿਆਂ ਦੀ ਰਹੋ,ਗੋਲ ਗਪੇ,ਚਾਟ ,ਲੱਡੂ ਆਦਿ ਵੀ ਸ਼ਾਮਲ ਸਨ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media