Monday, April 13, 2026

‘ਗ੍ਰਾਮ ਉਦੇ ਸੇ ਭਾਰਤ ਉਦੇ’ ਮੁਹਿੰਮ ਤਹਿਤ ਲਗਾਈ ਗ੍ਰਾਮ ਕਿਸਾਨ ਸਭਾ

ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ)- ‘ਗ੍ਰਾਮ ਉਦੇ ਸੇ ਭਾਰਤ ਉਦੇ’ ਅਭਿਆਨ ਤਹਿਤ ਬਲਾਕ ਵੇਰਕਾ ਦੇ ਪਿੰਡ ਲੋਹਾਰਕਾ ਵਿਖੇ ਗ੍ਰਾਮ ਕਿਸਾਨ ਸਭਾ ਆਯੋਜਿਤ ਕੀਤੀ ਗਈ, ਜਿਸ ਵਿਚ ਸ੍ਰੀ ਸੁਭਾਸ਼ ਚੰਦ ਡਿਪਟੀ ਸੈਕਟਰੀ ਭਾਰਤ ਸਰਕਾਰ ਬਤੌਰ ਨਿਗਰਾਨ ਵੱਲੋਂ ਉਚੇਚੇ ਤੋਰ ‘ਤੇ ਪਹੁੰਚੇ।ਇਸ ਮੋਕੇ ਉਹਨਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਵੱਖ-ਵੱਖ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ ਹੈ, ਉਹਨਾਂ ਨੂੰ ਵਿਸਥਾਰਪੂਰਵਕ ਜਾਨਣ ਅਤੇ ਲਾਭ ਲੈਣ ਲਈ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਬਣਾਏ ਰੱਖਣ, ਤਾਂ ਜੋ ਪਿੰਡ ਦੀ ਪਲਾਨ ਤਿਆਰ ਕਰਕੇ ਸਮੁੱਚੇ ਪਿੰਡ ਦਾ ਵਿਕਾਸ ਹੋ ਸਕੇ।ਉਹਨਾਂ ਇਸ ਮੋਕੇ ਖੇਤੀ ਪ੍ਰਦਰਸ਼ਨੀ ਵੀ ਵੇਖੀ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਕਿਸਾਨਾਂ ਨੂੰ ਵੱੱਖ-ਵੱਖ ਸਕੀਮਾਂ ਦੀਆਂ ਸਹੂਲਤਾਂ ਦਾ ਲਾਭ ਲੈਣ ਲਈ ਅਤੇ ਸਮੁੱਚੇ ਪਿੰਡ ਦੇ ਵਿਕਾਸ ਲਈ ਗ੍ਰਾਮ ਉਦੇ ਸੇ ਭਾਰਤ ਉਦੇ ਅਭਿਆਨ ਵਿੱਚ ਵੱਧ ਚੱੜ ਕੇ ਹਿੱਸਾ ਲੈਣ ਲਈ ਅਪੀਲ ਕੀਤੀ।
ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਨੂੰ ਨਵੀਨਤਮ ਖੇਤੀ ਤਕਨੀਕਾਂ ਅਪਣਾ ਕੇ ਅਤੇ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰਕੇ ਖੇਤੀ ਖਰਚੇ ਘਟਾਉਣ ਅਤੇ ਵੱਧ ਮੁਨਾਫਾ ਲੈਣ ਲਈ ਜੋਰ ਦਿੱਤਾ।ਉਹਨਾਂ ਸਮੂਹ ਖੇਤੀ ਵਿਭਾਗਾਂ ਦੇ ਨੁਮਾਇੰਦਿਆ ਦਾ ਧੰਨਵਾਦ ਵੀ ਕੀਤਾ।ਇਸ ਮੋਕੇ ਡੀ.ਡੀ.ਪੀ.ਓ ਹਰਜਿੰਦਰ ਸਿੰਘ ਸੰਧੂ ਨੇ ਭਾਰਤ ਸਰਕਾਰ ਦੇ ਇਸ ਅਭਿਆਨ ਬਾਰੇ ਵਿਸਥਾਰਪੂਰਵਕ ਪਾਇਆ।
ਬੀ.ਡੀ.ਓ ਜਸਬੀਰ ਸਿੰਘ ਢਿੱਲੋਂ , ਡਿਪਟੀ ਡਾਇਰੈਕਟਰ ਕੇ.ਵੀ.ਕੇ ਭੁਪਿੰਦਰ ਸਿੰਘ ਢਿੱਲੋਂ, ਇੰਚਾਰਜ ਕਿਸਾਨ ਸਲਾਹਕਾਰ ਕੇਂਦਰ ਅੰਮ੍ਰਿਤਸਰ ਨਰਿੰਦਰਪਾਲ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਜੋਗਿੰਦਰ ਸਿੰਘ, ਸਹਾਇਕ ਡਾਇਰੈਕਟਟਰ ਮੱਛੀ ਪਾਲਣ ਦਲੀਪ ਸਿੰਘ ਬੇਦੀ, ਖੇਤੀਬਾੜੀ ਅਫਸਰ ਵੇਰਕਾ ਗੁਰਿੰਦਰ ਸਿੰਘ ਮੋਮੀ, ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਰਣਬੀਰ ਸਿੰਘ ਰੰਧਾਵਾ, ਪ੍ਰੋਫੈਸਰ ਪੱਸ਼ੂ ਪਾਲਣ ਡਾ. ਸੁਖਜਿੰਦਰਜੀਤ ਸਿੰਘ, ਸਹਾਇਕ ਪ੍ਰੋਫੈਸਰ ਐਫ.ਏ.ਐਸ ਡਾ. ਪੁਸ਼ਪਿੰਦਰ ਕੋਰ, ਏ.ਡੀ.ਓ ਗੁਰਦੀਪ ਸਿੰਘ, ਏ.ਡੀ.ਓ ਰਮਨ ਕੁਮਾਰ ਵੱਲੋਂ ਖੇਤੀ ਦੇ ਖੇਤਰ ਵਿੱਚ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਂਤਰੀ ਫਸਲ ਬੀਮਾ ਯੋਜਨਾ, ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ, ਮਿੱਟੀ ਸਿਹਤ ਕਾਰਡ, ਜੈਵਿਕ ਖੇਤੀ, ਦਾਲਾਂ ਤੇਲਬੀਜ ਫਸਲਾਂ ਦੀ ਪੈਦਾਵਾਰ, ਨਿੰਮ ਚੜ੍ਹਿਆ ਯੂਰੀਆ, ਰਾਸ਼ਟਰੀ ਖੇਤੀ ਬਾਜਾਰ, ਮੋਬਾਈਲ ਐਪ, ਆਫਤ ਵੇਲੇ ਰਾਹਤ ਅਤੇ ਹੋਰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਬਾਰੇੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ।
ਇਸ ਮੋਕੇ ਵੈਟਰਨਰੀ ਅਫਸਰ ਡਾ. ਪਲਵਿੰਦਰ ਸਿੰਘ, ਏ.ਡੀ.ਓ ਬਲਵਿੰਦਰ ਸਿੰਘ ਛੀਨਾ , ਹਰਦੀਪ ਕੋਰ , ਕਰਨ ਸਿੰਘ , ਅਮਰਜੀਤ ਸਿੰਘ ਬੱਲ, ਏ.ਈ.ਓ ਪ੍ਰਭਦੀਪ ਸਿੰਘ, ਡੀ.ਪੀ.ਡੀ ਆਤਮਾ ਹਰਨੇਕ ਸਿੰਘ, ਹਰਦਿਆਲ ਸਿੰਘ, ਬਿਕਰਮਦਿਆਲ ਸਿੰਘ , ਨਵਪ੍ਰੀਤ ਸਿੰਘ, ਭੁਪਿੰਦਰ ਸਿੰਘ ਪੰਚਾਇਤ ਸਕੱਤਰ ਤੇਜਪਾਲ ਸਿੰਘ, ਪਿੰਡ ਦੇ ਸਰਪੰਚ ਨਿਰਮਲ ਸਿੰਘ ਐਡਵੋਕੇਟ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਾਰਤ ਸਰਕਾਰ ਦੇ ਨੁਮਾਇੰਦੇ ਸ਼੍ਰੀ ਸੁਭਾਸ਼ ਚੰਦ ਡਿਪਟੀ ਸੈਕਟਰੀ ਭਾਰਤ ਸਰਕਾਰ , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬੀ.ਡੀ.ਪੀ.ਓ, ਮੁੱਖ ਖੇਤੀਬਾੜੀ ਅਫਸਰ, ਬੀ.ਡੀ.ਓ ਅਤੇ ਇਸ ਪਿੰਡ ਦੇ ਪੜੇ ਵਸਨੀਕ ਬਾਗਬਾਨੀ ਵਿਕਾਸ ਅਫਸਰ ਸ੍ਰੀ ਲੱਛਮਣ ਸਿੰਘ ਨੂੰ ਨਗਰ ਪੰਚਾਇਤ ਵੱਲੋਂ ਸਨਮਾਨਤ ਕੀਤਾ ਗਿਆ।ਇਸ ਪ੍ਰੋਗਰਾਮ ਦਾ ਸੰਚਾਲਨ ਸਤਵਿੰਦਰ ਸਿੰਘ ਸੰਧੂ ਏ.ਡੀ.ਓ ਵੱਲੋਂ ਕੀਤਾ ਗਿਆ।ਇਸ ਗ੍ਰਾਮ ਕਿਸਾਨ ਸਭਾ ਵਿੱਚ ਰਣਜੀਤ ਸਿੰਘ ਜੋਨਲ ਇੰਚਾਰਜ ਅਕਾਲੀ ਦਲ, ਜੋਗਿੰਦਰ ਸਿੰਘ, ਲੰਬਰਦਾਰ ਸੰਤੋਖ ਸਿੰਘ, ਦੀਪਕ ਸਿੰਘ ਅਤੇ ਹੋਰ ਪਿੰਡ ਦੇ ਕਿਸਾਨਾਂ / ਕਿਸਾਨ ਬੀਬੀਆਂ ਨੇ ਖਾਸ ਦਿਲਚਸਪੀ ਦਿਖਾਈ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply