Saturday, April 11, 2026

ਬੇਰੁਜ਼ਗਾਰ ਲਾਇਨਮੈਨਾਂ ਦੀ ਜਮਾਨਤ ਮਨਜ਼ੂਰ- ਹੋਏ ਰਿਹਾਅ

PPN1904201606

ਬਠਿੰਡਾ, 19 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸਾਖੀ ਦੇ ਮੌਕੇ ਅਕਾਲੀ ਦਲ ਦੀ ਕਾਨਫਰੰਸ ਰੈਲੀ ‘ਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਕਰਦੇ ਹੋਏ ਬੇਰੁਜ਼ਗਾਰ ਲਾਇਨਮੈਨਾਂ ਨੂੰ ਸਰਕਾਰ ਦੇ ਖਿਲਾਫ਼ ਅਤੇ ਪੁਲਿਸ ਦੀ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਮਾਮਲੇ ਵਿਚ ਅਤੇ ਪੁਲਿਸ ਨਾਲ ਧੱਕਾ ਮੱਕੀ ਕਰਨ ਦੇ ਮਾਮਲੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਮੌਕੇ ‘ਤੇ ਪਕੜੇ ਬੇਰੁਜ਼ਗਾਰ ਲਾਇਨਮੈਨਾ ਨੂੰ ਬਠਿੰਡਾ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ ਅੱਜ ਸਮੂਹ ਲਾਇਨਮੈਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਜੱਜ ਨੇ ਸਾਰਿਆਂ ਦੀ ਜਮਾਨਤ ਮਨਜ਼ੂਰ ਕਰਕੇ ਜਮਾਨਤ ‘ਤ ਰਿਹਾਅ ਕਰਨ ਦਾ ਹੁਕਮ ਕੀਤਾ। ਜਮਾਨਤ ‘ਤੇ ਰਿਹਾਅ ਹੋਏ ਬੇਰੁਜ਼ਗਾਰ ਲਾਇਨਮੈਨਾਂ ਨੇ ਫਿਰ ਤੋਂ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਕੀਤੀ ਅਤੇ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਸਰਕਾਰ ਜਿੰਨ੍ਹਾਂ ਮਰਜ਼ੀ ਉਨ੍ਹਾਂ ‘ਤੇ ਜਬਰ ਜੁਲਮ ਕਰਕੇ ਅਨੇਕਾਂ ਹੀ ਮੁਕੱਦਮੇ ਦਰਜ ਕਰਕੇ ਜੇਲ੍ਹ ਵਿਚ ਡੱਕ ਦੇਵੇ ਉਹ ਆਪਣੀਆਂ ਹੱਕੀਂ ਮੰਗਾਂ ਸਰਕਾਰ ਤੋਂ ਮਨਵਾ ਕੇ ਹੀ ਦਮ ਲੈਣਗੇ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨਾਲ ਆਰਪਾਰ ਦੀ ਲੜਾਈ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply