Friday, July 5, 2024

ਪ੍ਰਵਾਸੀ ਆਬਾਦੀ ਦੇ 20557 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਲਾਈਆਂ

PPN1904201607

ਬਠਿੰਡਾ, 19 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੀ ਯੋਗ ਰਹਿਣੁਮਾਈ ਹੇਠ 17, 18 ਅਤੇ 19 ਅਪ੍ਰੈਲ 2016 ਨੂੰ ਸਲੱਮ ਬਸਤੀਆਂ, ਝੁੱਗੀਆਂ, ਭੱਠਿਆਂ ਫੈਕਟਰੀਆਂ ਅਤੇ ਨਿਰਮਾਣ ਅਧੀਨ ਇਮਾਰਤਾਂ ਆਦਿ ਵਿਖੇ ਜੀਰੋ ਤੋਂ ਪੰਜ ਸਾਲ ਤੱਕ ਬੱਚਿਆਂ ਨੂੰ ਪੋਲੀਉ ਵੈਕਸੀਨ ਦੀਆਂ ਬੂੰਦਾਂ ਪਲਾਉਣ ਵਾਲੀਆਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲਾ ਬਠਿੰਡਾ ਵਿੱਚ ਪ੍ਰਵਾਸੀ ਆਬਾਦੀ ਦੇ 20557 ਬੱਚਿਆਂ ਨੂੰ ਪੋਲੀਉ ਵੈਕਸੀਨ ਦੀਆਂ ਬੂੰਦਾਂ ਪਲਾਈਆਂ ਗਈਆਂ । ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ. ਰਾਕੇਸ਼ ਗੋਇਲ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ ਇਸ ਰਾਊਂਡ ਦੌਰਾਨ 17, 18 ਅਤੇ 19 ਅਪ੍ਰੈਲ 2016 ਨੂੰ 20557 ਬੱਚਿਆਂ ਨੂੰ ਪੋਲੀਉ ਵੈਕਸੀਨ ਬੂੰਦਾਂ ਪਿਲਾਉਣ ਲਈ ਜਿਲ੍ਹੇ ਭਰ ਵਿੱਚ ਮੋਬਾਈਲ ਟੀਮਾਂ, ਟਰਾਂਜਿਟ ਟੀਮਾਂ ਅਤੇ ਹਾਊਸ ਟੂ ਹਾਊਸ ਟੀਮਾਂ ਗਠਨ ਕੀਤਾ ਗਿਆ ਸੀ, ਜਿਨ੍ਹਾਂ ਨੂੰ ਸਖ਼ਤ ਹਦਾਇਤਾਂ ਦਿਤੀਆਂ ਗਈਆਂ ਸਨ ਕਿ ਹਾਈ ਰਿਸਕ ਏਰੀਏ ਦਾ ਕੋਈ ਵੀ ਬੱਚਾ ਪੋਲੀਉ ਵੈਕਸੀਨ ਦੀਆਂ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ । ਉਨ੍ਹਾਂ ਦੱਸਿਆ ਕਿ ਇਸ ਰਾਊਂਡ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਜਿਲਾ ਪ੍ਰਸ਼ਿਦ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਫੂਡ ਸਪਲਾਈ ਵਿਭਾਗ, ਬਿਜਲੀ ਬੋਰਡ, ਸਮਾਜ ਸੇਵੀ ਸੰਸਥਾਵਾਂ, ਆਈ.ਐਮ.ਏ., ਰੇਲਵੇ ਵਿਭਾਗ ਅਤੇ ਪੁਲਿਸ ਵਿਭਾਗ ਆਦਿ ਤੋਂ ਸਹਿਯੋਗ ਲਿਆ ਗਿਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply