Friday, July 5, 2024

ਅਗਿਆਤ ਚੋਰਾਂ ਨੇ ਗ੍ਰੰਥੀ ਦੇ ਕਮਰੇ ਵਿਚੋਂ ਕੀਮਤੀ ਸਮਾਨ ਕੀਤਾ ਚੋਰੀ

PPN1904201608ਸੰਦੌੜ, 19 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਗੁਰੂਦੁਆਰਾ ਰਾਮਸਰ ਸਾਹਿਬ ਪਿੰਡ ਢੱਡੇਵਾੜੀ ਦੇਹੈੱਡ ਗ੍ਰੰਥੀ ਗੁਰਵਿੰਦਰ ਸਿੰਘ ਜਾਣਕਾਰੀ ਦਿਮਦਿਆ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋ ਗੁਰੂਦੁਆਰਾ ਵਿਖੇ ਬਤੌਰ ਗ੍ਰੰਥੀ ਆਪਣੇ ਪਰਿਵਾਰ ਨਾਲ ਰਹਿ ਕੇ ਸੇਵਾ ਕਰ ਰਿਹਾ ਹੈ।ਬੀਤੇ ਐਤਵਾਰ ਨੂੰ ਮੈਂ ਆਪਣੇ ਪਰਿਵਾਰ ਨਾਲ ਹਸਪਤਾਲ ਆਪਣੇ ਚਾਚੇ ਦਾ ਪਤਾ ਲੈਣ ਗਿਆ ਸੀ।ਇਸੇ ਦਿਨ ਦੁਪਹਿਰ ਦੇ ਸਮੇਂ ਚੋਰਾਂ ਨੇ ਗੁਰੂਦੁਆਰਾ ਸਾਹਿਬ ਅੰਦਰ ਬਣੇ ਕਮਰੇ ਦੇ ਗੇਟ ਦਾ ਜਿੰਦਰਾ ਭੰਨ ਕੇ ਉਸ ਵਿਚੋ ਇੱਕ ਇੱਕ ਸੋਨੇ ਦੀ ਚੈਨ, ਐਲ.ਈ.ਡੀ, ਮਿਕਸਰ, ਅਤੇ ਪਤਨੀ ਦੇ ਕੰਨਾਂ ਦੇ ਟੌਪਸ ਚੋਰੀ ਕਰ ਲਏ ਜਿਹਨਾਂ ਦੀ ਕੀਮਤ ਲਗਭਗ ਪੰਜਾਹ ਹਜਾਰ ਤੋ ਜਿਆਦਾ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਇਸ ਸੰਬਧੀ ਚੋਰੀ ਦੀ ਸੂਚਨਾ ਪੁਲਿਸ ਥਾਣਾ ਸੰਦੌੜ ਵਿਖੇ ਦੇ ਦਿੱਤੀ ਹੈ।ਬਲਾਕ ਸੰਮਤੀ ਮੈਂਬਰ ਗਰੁਪ੍ਰੀਤ ਸਿੰਘ ਢੱਡੇਵਾੜੀ ਨੇ ਦੱਸਿਆ ਕਿ ਚੋਰੀ ਦੀ ਵਰਦਾਤ ਗੁਰੂਦੁਆਰਾ ਸਾਹਿਬ ਵਿਖੇ ਲੱਗੇ ਸੀ.ਸੀ.ਟੀ.ਵੀ ਕੈਮਰਿਆ ਵਿਚ ਕੈਦ ਹੋ ਗਈ, ਜਿਹਨਾਂ ਦੀ ਫੁਟੇਜ ਪੁਲਿਸ ਨੂੰ ਦੇ ਦਿੱਤੀ ਗਈ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply