Friday, July 5, 2024

ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਹੋਈ ਨਵੇ ਸੈਸ਼ਨ ਦੀ ਆਰੰਭਤਾ ਦੀ ਅਰਦਾਸ

PPN1904201609ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ) ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਵਲੋਂ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਤਰਨ ਤਾਰਨ ਰੋਡ ਦੇ ਸੈਸ਼ਨ 2016-17 ਦੀ ਆਰੰਭਤਾ ਅਰਦਾਸ ਕੀਤੀ ਗਈ ।ਇਸ ਅਰਦਾਸ ਸਮਾਗਮ ਵਿਚ ਵਿਦਿਆਰਥੀਆਂ ਤੇ ਸਕੂਲ ਦੇ ਚੇਅਰਮੈਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਨੇ ਵੀ ਸ਼ਬਦ ਕੀਰਤਨ ਦੀ ਹਾਜਰੀ ਭਰੀ ।
ਕੀਰਤਨ ਦੌਰਾਨ ਬੱਚਿਆਂ ਨੂੰ ਵਿਦਿਆ ਵੀਚਾਰੀ ਤਾਂ ਪਰਉਪਕਾਰੀ ਦੇ ਅਰਥਾਂ ਤਂੋ ਜਾਣੂ ਕਰਵਾਉਂਦਿਆਂ ਭਾਈ ਸਾਹਿਬ ਨੇ ਬੱਚਿਆਂ ਨੂੰ ਕਿਹਾ ਕਿ ਉਹ ਇਥੋਂ ਦੁਨਿਆਵੀ ਪੜਾਈ ਪੜ ਕੇ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਜੱਜ ਜਾਂ ਵਕੀਲ ਬਨਣ ਉਪਰੰਤ ਆਪਣੇ ਜੀਵਨ ਦਾ ਕੁੱਝ ਸਮਾਂ ਭਲੇ ਦੇ ਕਾਰਜ ਵਿੱਚ ਵੀ ਜਰੂਰ ਲਾਉਣ।ਭਾਈ ਸਾਹਿਬ ਵਲੋਂ ਬੱਚਿਆਂ ਦੀ ਚੜਦੀ ਕਲਾ ਅਤੇ ਨਾਮ ਬਾਣੀ ਨਾਲ ਜੁੜ ਕੇ ਆਪਣੇ ਸਕੂਲ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਦੀ ਅਰਦਾਸ ਕੀਤੀ ਗਈ।ਉਨਾਂ ਦੱਸਿਆ ਕਿ ਬੱਚਿਆਂ ਨੂੰ ਜੁਬਾਨੀ ਪਾਠ ਯਾਦ ਕਰਨਾ, ਅਰਦਾਸ ਕਰਨੀ, ਕੀਰਤਨ ਦੀ ਸਿਖਲਾਈ ਵਗੈਰਾ ਵੀ ਦਿੱਤੀ ਜਾਂਦੀ ਹੈ।ਇਸ ਮੌਕੇ ਪਿੰਸੀਪਲ ਜਸਲੀਨ ਕੌਰ, ਟਰੱਸਟੀ ਮੈਂਬਰ ਬਾਬਾ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਬਰਾਂਚ-2 ਦੇ ਪ੍ਰਿੰਸੀਪਲ ਜਗਜੀਤ ਕੌਰ, ਰਜਿੰਦਰ ਸਿੰਘ ਰਾਣਾ, ਬੀਬੀ ਜਤਿੰਦਰ ਕੌਰ, ਬੀਬੀ ਪਰਮਜੀਤ ਕੌਰ (ਪੰਮਾ ਭੈਣ ਜੀ), ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਹਾਜ਼ਰ ਸਨ ।ਪ੍ਰਿੰਸੀਪਲ ਮੈਡਮ ਜਸਲੀਨ ਕੌਰ ਵੱਲੋਂ ਭਾਈ ਗੁਰਇਕਬਾਲ ਸਿੰਘ ਜੀ ਅਤੇ ਟਰਸਟੀ ਮੈਂਬਰਾਂ ਨੂੰ ਜੀ ਆਇਆ ਆਖਿਆ ਗਿਆ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply