Tuesday, October 13, 2026

ਹਫ਼ਤਾਵਾਰੀ ਸਮਾਗਮ ਮੌਕੇ ਗ੍ਰਹਿ ਵਾਸੀਆਂ ਦਾ ਸਨਮਾਨ

PPN110510
ਬਠਿੰਡਾ, 11 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਵੇਰੇ ਦੇ ਸਮਾਗਮ ਤੋਂ ਪ੍ਰੋ: ਨਿਰਮਲਪ੍ਰੀਤ ਸਿੰਘ ਦੇ ਗ੍ਰਹਿ ਹਾਊਸ਼ਫੈਂਡ ਵਿਖੇ ਵਾਹਿਗੁਰੂ ਜੀ ਵਲੋਂ ਪੋਤਰੀ ਚਾਰਵੀ ਸਿੰਘ ਦੀ ਦਾਤ ਦੇਣ ਦੇ ਸ਼ੁਕਰਾਣੇ ਵਜੋਂ ਮਨਾਏ ਜਾਣ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸੰਗਤੀ ਰੂਪ ਵਿਚ ਨਿਤਨੇਮ ਦੀਆਂ ਬਾਣੀਆਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਉਪੰਰਤ ਕੀਰਤਨ ਕਰਨ ਦੀ ਸੇਵਾ ਕਿਸ਼ਨ ਸਿੰਘ ਵਲੋਂ ਕੀਤੀ ਗਈ। ਪਰਿਵਾਰ ਵਲੋਂ ਮੁਹੱਲਾ ਨਿਵਾਸੀਆਂ ਅਤੇ  ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।  ਇਸ ਦੇ ਨਾਲ ਹੀ ਭਾਈ ਸੁਖਦੇਵ ਸਿੰਘ ਐਸ.ਐਮ. ਬੈਟਰੀ ਵਾਲਿਆਂ ਦੇ ਗ੍ਰਹਿ ਭੱਟੀ ਰੋਡ ‘ਤੇ ਵੀ ਦੂਜਾ ਸਮਾਗਮ ਸੁਸਾਇਟੀ ਮੈਂਬਰਾਂ ਵਲੋਂ ਕੀਤਾ ਗਿਆ। ਇਨਾਂ ਸਮਾਗਮਾਂ ‘ਚ  ਸੁਸਾਇਟੀ ਮੈਂਬਰਾਂ ਵਲੋਂ ” ਕੇਸ ਗੁਰੂ ਦੀ ਮੋਹਰ” ਵਾਲਾ ਸਨਮਾਨ ਚਿੰਨ ਗ੍ਰਹਿ ਨਿਵਾਸੀਆਂ ਨੂੰ ਦੇ ਕੇ ਸਨਮਾਨਤ ਕੀਤਾ ਗਿਆ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply