ਬਠਿੰਡਾ, 11 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਫੇਸ-1 ਵਿਖੇ ਡਾ: ਸੰਤੋਸ਼ ਕੁਮਾਰ ਐਮ.ਡੀ.(ਏ.ਸੀ) ਡੀ.ਏ.ਸੀ.ਸਪੈਸ਼ਲਿਸਟ ਸਲੀਪ ਡਿਸਕ ਪੈਨ, ਸਰਵਾਕਿਲ, ਸਾਯਟਿਕਾ ਜੋ ਕਿ ਜੋੜਾ ਦਾ ਦਰਦ, ਕਮਜੋਰ ਮਾਸਪੇਸ਼ੀਆਂ,ਲਕਵਾ, ਮੂੰਹ ਦਾ ਅਧਰੰਗ ਤੋਂ ਇਲਾਵਾ ਫਿਜੀਅੋਥੈਰੇਪੀ ਨਾਲ ਸੰਬੰਧਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਹਰ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਡਾਂ ਸੰਤੋਸ਼ ਕੁਮਾਰ ਸ੍ਰੀ ਗੰਗਾ ਨਗਰ ਤੋਂ ਆ ਕੇ ਮਰੀਜ਼ਾਂ ਨੂੰ ਵੇਖਦੇ ਅਤੇ ਮਸਾਜ ਨਾਲ 100 ਦੇ ਲੱਗਭਗ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਦੇ ਹਨ। ਉਨਾਂ ਨੇ ਦੱਸਿਆ ਕਿ ਇਹ ਇਲਾਜ ਬਿਨਾਂ ਦਵਾਈ, ਇਸ ਦਾ ਕੋਈ ਸਾਈਡਇਫੈਕਟ ਨਹੀ ਹੈ। ਇਸ ਮੌਕੇ ਉਨਾਂ ਦੇ ਸਹਾਇਕ ਵੈਦ ਪ੍ਰਕਾਸ਼ ਵੀ ਪੂਰਨ ਸਹਿਯੋਗ ਦਿੰਦੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੰਦਰ ਸਿੰਘ ਸਮਾਘ ਅਤੇ ਸਕੱਤਰ ਅਵਤਾਰ ਸਿੰਘ ਤੁੰਗਵਾਲੀ ਨੇ ਦੱਸਿਆ ਕਿ ਇਸ ਨਾਲ ਮਰੀਜ਼ ਸ਼ਹਿਰ ਦੀਆਂ ਤੋਂ ਇਲਾਵਾ ਆਸ ਪਾਸ ਦੇ ਇਲਾਕਿਆਂ ਪਿੰਡਾਂ ਵਿਚੋਂ ਵੀ ਆ ਕੇ ਆਪਣੇ ਪੁਰਾਣੀ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਹਨ। ਇਸ ਤੋਂ ਇਲਾਵਾ ਡਾ: ਸੰਤੋਸ਼ ਕੁਮਾਰ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਕਾਰ ਸੇਵਾ, ਗੇਟ ਨੰਬਰ 3 ਵਿਖੇ ਵੀ ਹਰ ਬੁੱਧਵਾਰ ਮਰੀਜ਼ਾਂ ਨੂੰ ਵੇਖਦੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …