ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ)- ਧਾਰਮਿਕ ਅਤੇ ਇਤਿਹਾਸਕ ਮਹੱਤਤਾ ਰੱਖਣ ਵਾਲੇ ਰਾਮ ਤੀਰਥ ਵਿਖੇ ਉਸਾਰੀ ਅਧੀਨ ਕਰੁਣਾਸਾਗਰ ਭਗਵਾਨ ਵਾਲਮੀਕਿ ਦੀ ਵਿਸ਼ਵ ਪੱਧਰੀ ਯਾਦਗਾਰ ਵਿੱਚ ਸਥਾਪਿਤ ਕੀਤੀ ਜਾਣ ਵਾਲੀ ਭਗਵਾਨ ਵਾਲਮੀਕਿ ਦੀ ਵਿਲੱਖਣ ਮੂਰਤੀ ਸਬੰਧੀ ਸਥਾਨਕ ਸਰਕਟ ਹਾਊਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਆਈ.ਏ.ਐਸ. ਪ੍ਰੀਤੀ ਯਾਦਵ, ਨਾਇਬ ਤਹਿਸੀਲਦਾਰ ਲੋਪੋਕੇ ਸੁਖਰਾਜ ਸਿੰਘ, ਐਕਸੀਅਨ ਦਲਜੀਤ ਸਿੰਘ, ਕੌਂਸਲਰ ਓਮ ਪ੍ਰਕਾਸ ਗੱਬਰ, ਵਿਜੇ ਦਾਨਵ, ਰਣਦੀਪ ਗਿੱਲ, ਡਾ: ਖੋਸਲਾ, ਨਰੇਸ਼ ਧੀਕਾਨ, ਵਿਕਾਸ ਗਿੱਲ ਤੋ ਹੋਰ ਸ਼ਖਸੀਅਤਾਂ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਕਰੀਬ ਸਾਢੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੀ ਜਾਣ ਵਾਲੀ ਮੂਰਤੀ ਦੀ ਦਿੱਖ ਅਤੇ ਹੋਰਨਾਂ ਪਹਿਲੂਆਂ ‘ਤੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਚਾਰ ਫੁੱਟ ਚੌੜੀ ਅਤੇ ਸਾਢੇ ਛੇ ਫੁੱਟ ਉੱਚੀ ਇਹ ਖੂਬਸੂਰਤ ਮੂਰਤੀ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ ਖਿੱਚ ਤਾ ਕੇਂਦਰ ਬਣੇਗੀ। ਡਿਪਟੀ ਕਮਿਸ਼ਨਰ ਦੱਸਿਆ ਕਿ ਇਸ ਯਾਦਗਾਰ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈੇ ਜੋ ਕਿ ਜਲਦ ਹੀ ਮੁਕੰਬਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸz: ਪ੍ਰਕਾਸ਼ ਸਿੰਘ ਬਾਦਲ ਨੇ ਇਸ ਪ੍ਰਾਜੈਕਟ ਨੂੰ ਇੱਕ ਮਿਸ਼ਨ ਵਜੋਂ ਲੈਂਦਿਆਂ ਲਗਾਤਾਰ ਕੰਮ ਦੀ ਨਿਗਰਾਨੀ ਬਣਾਈ ਹੋਈ ਹੈ । ਇਸ ਮੌਕੇ ਉਹਨਾਂ ਹਾਜ਼ਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਸਾਰੀ ਦੇ ਕੰਮ ਵਿਚ ਹੋਰ ਤੇਜੀ ਲਿਆਂਦੀ ਜਾਵੇ ਤਾਂ ਜੋ ਇਸ ਅਜੂਬੇ ਨੂੰ ਜਲਦ ਤੋਂ ਜਲਦ ਸੰਗਤਾਂ ਦੇ ਸਪੁਰਦ ਕੀਤਾ ਜਾ ਸਕੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media