Thursday, October 1, 2026

84 ਹਜਾਰ ਪਰਿਵਾਰਾਂ ਨੂੰ ਮਿਲਦੀ ਹੈ ਮੁਫ਼ਤ ਬਿਜਲੀ ਦੀ ਸਹੂਲਤ

ਫਾਜ਼ਿਲਕਾ, 19 ਅਪ੍ਰੈਲ (ਵਨੀਤ ਅਰੋੜਾ)- ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਮਜੋਰ ਵਰਗਾਂ ਨੂੰੰ ਹਰ ਮਹੀਨੇ 200 ਯੁਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ ਇਹ ਸਹੂਲਤ 83948 ਗਰੀਬ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ। ਜਿਸ ਦੀ ਮਹੀਨਾਵਾਰ ਸਬਸਿਡੀ ਰਕਮ 10 ਕਰੋੜ ਤੋਂ ਵੱਧ ਬਣਦੀ ਹੈ। ਸਿਹਤ ਮੰਤਰੀ ਨੇ ਇਸ ਦਾ ਵਿਸਥਾਰ ਦਿੰਦਿਆਂ ਦੱਸਿਆ ਕਿ ਪਾਵਰ ਨਿਗਮ ਦੀ ਫਾਜ਼ਿਲਕਾ ਡਿਵੀਜਨ ਵੱਲੋਂ 25385 ਪਰਿਵਾਰਾਂ ਨੂੰ ਅਬੋਹਰ ਡਿਵੀਜਨ ਵੱਲੋਂ 24 ਹਜ਼ਾਰ 23 ਪਰਿਵਾਰਾਂ ਨੂੰ ਅਤੇ ਜਲਾਲਾਬਾਦ ਡਿਵੀਜਨ ਵੱਲੋਂ 34 ਹਜ਼ਾਰ 540 ਪਰਿਵਾਰਾਂ ਨੂੰ ਹਰ ਮਹੀਨੇ 200 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply