Friday, July 5, 2024

ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਈ ਜਗ੍ਹਾ ਰਖਵਾਉਣ ‘ਤੇ ਮੰਤਰੀ ਅਨਿਲ ਜੋਸ਼ੀ ਦਾ ਸਨਮਾਨ

PPN1904201617ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ)- ਰਣਜੀਤ ਐਵਨਿਊ ਏ-ਬੀ ਬਲਾਕ ਸਥਿਤ ਗੁਰੂਦਵਾਰਾ ਛੇਵੀਂ ਪਾਤਸ਼ਾਹੀ ਦੀ ਉਸਾਰੀ ਨੂੰ 25 ਸਾਲ ਪੂਰੇ ਹੋਣ ਤੇ ਗੁਰੂਦਵਾਰਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ।ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਹਜੂਰੀ ਵਿਚ ਨਤਮਸਤਕ ਹੋ ਕੇ ਹਾਜਰੀ ਭਰੀ ਅਤੇ ਪੰਥ ਪ੍ਰਸਿਧ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਹੀ ਨਿਹਾਲ ਕੀਤਾ।
ਸਮਾਗਮ ਦੌਰਾਨ ਗੁਰਦਵਾਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਨੇ ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੂੰ ਹਮੇਸ਼ਾ ਹੀ ਗੁਰਦੁਵਾਰਾ ਸਾਹਿਬ ਦੀ ਕਮੇਟੀ ਨੂੰ ਦਿੱਤੇ ਜਾਂਦੇ ਭਰਭੂਰ ਸਹਿਯੋਗ ਲਈ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਅਸੀਸ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਦੌਰਾਨ ਕਮੇਟੀ ਵੱਲੋਂ ਦਸਿਆ ਗਿਆ ਪਿਛਲੇ ਸਮੇਂ ਵਿਚ ਨਗਰ ਸੁਧਾਰ ਟ੍ਰਸਟ ਵੱਲੋਂ ਰਣਜੀਤ ਐਵਨਿਊ 97 ਏਕੜ ਸਕੀਮ ਵਿਚ ਜਗ੍ਹਾ ਦੀ ਨਿਲਾਮੀ ਕੀਤੀ ਗਈ ਸੀ, ਜਿਸ ਵਿਚ ਕਿ ਗੁਰਦਵਾਰਾ ਸਾਹਿਬ ਦੇ ਬਿਲਕੁੱਲ ਸਾਹਮਣੇ ਸਥਿਤ ਪਲਾਟ ਵੀ ਇਸ ਸਕੀਮ ਵਿਚ ਆਉਂਦੇ ਸਨ ਜੋ ਕਿ ਟ੍ਰਸਟ ਨੇ ਵੇਚ ਦਿੱਤੇ ਸਨ।ਜਿਸ ਨਾਲ ਇਥੇ ਆਉਣ ਵਾਲੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਸੰਗਤਾਂ ਨੂੰ ਪਾਰਕਿੰਗ ਲਈ ਮੁਸ਼ਕਿਲ ਆਉਣੀ ਸੀ।ਜਦ ਇਸ ਸਬੰਧੀ ਕਮੇਟੀ ਵੱਲੋਂ ਸ਼੍ਰੀ ਜੋਸ਼ੀ ਨੂੰ ਇਸ ਸਬੰਧੀ ਦਸਿਆ ਗਿਆ ਤਾਂ ਸ਼੍ਰੀ ਜੋਸ਼ੀ ਨੇ ਮੌਕੇ ਤੇ ਹੀ ਸੰਬੰਧਿਤ ਅਧਿਕਾਰੀਆਂ ਨਾਲ ਵਿਚਾਰ ਕੀਤੀ ਅਤੇ ਜੋ ਕਿ ਇਹ ਸਥਾਨਕ ਸਰਕਾਰਾਂ ਵਿਭਾਗ ਵੀ ਸ਼੍ਰੀ ਜੋਸ਼ੀ ਕੋਲ ਹੈ, ਸ਼੍ਰੀ ਜੋਸ਼ੀ ਨੇ ਇਹਨਾਂ ਪਲਾਟਾਂ ਨੂੰ ਟ੍ਰਸਟ ਵੱਲੋਂ ਮਤਾ ਪੁਆ ਕੇ ਕੈਂਸਲ ਕਰਵਾਇਆ ਤੇ ਹੁਣ ਇਹ ਜਗ੍ਹਾ ਤੇ ਕੋਈ ਉਸਾਰੀ ਨਹੀ ਹੋਵੇਗੀ ਅਤੇ ਸੰਗਤ ਦੀਆਂ ਗੱਡੀਆਂ ਦੀ ਇਥੇ ਪਾਰਕਿੰਗ ਹੋ ਸਕੇਗੀ। ਕਮੇਟੀ ਵੱਲੋਂ ਦਸਿਆ ਗਿਆ ਕਿ ਇਹ ਕਰੋੜਾਂ ਰੁਪਏ ਦੀ ਰਕਮ ਦੇ ਪਲਾਟਾਂ ਨੂੰ ਕੈਂਸਲ ਕਰਵਾਣਾ ਇਕ ਨਾਮੁਮਕਿਨ ਕੰਮ ਸੀ, ਜੋ ਕਿ ਸ਼੍ਰੀ ਜੋਸ਼ੀ ਨੇ ਸੰਗਤਾਂ ਦੇ ਸੇਵਾ ਸਮਝਦੇ ਹੋਏ ਸੰਭਵ ਕੀਤਾ ਹੈ।
ਕਮੇਟੀ ਨੇ ਕਿਹਾ ਕਿ ਇਸ ਦੇ ਨਾਲ ਹੀ ਸ਼੍ਰੀ ਜੋਸ਼ੀ ਨੂੰ ਗੁਰਦਵਾਰਾ ਸਾਹਿਬ ਵੱਲੋਂ ਜੋ ਵੀ ਸੇਵਾ ਲਗਾਈ ਜਾਂਦੀ ਹੈ ਸ਼੍ਰੀ ਜੋਸ਼ੀ ਹਮੇਸ਼ਾ ਹੀ ਸੇਵਾ ਪੂਰੀ ਤਨ ਦੇਹੀ ਨਾਲ ਨਿਭਾਉਂਦੇ ਹਨ।ਸ਼੍ਰੀ ਜੋਸ਼ੀ ਨੇ ਸਮੇਂ-ਸਮੇਂ ਤੇ ਇਥੋਂ ਦੀ ਧਰਮਸ਼ਾਲਾ ਕਮੇਟੀ ਨੂੰ ਵੀ ਲੱਖਾਂ ਰੁਪਏ ਦੀ ਗ੍ਰਾਂਟ ਦਿੱਤੀ ਹੈ ਅਤੇ ਹਰ ਪੱਖ ਤੋਂ ਭਰਭੂਰ ਸਹਿਯੋਗ ਦਿੱਤਾ ਹੈ ।
ਇਸ ਦੌਰਾਨ ਸ਼੍ਰੀ ਜੋਸ਼ੀ ਨੇ ਕਿਹਾ ਕਿ ਓਹ ਆਪਣੇ ਆਪ ਨੂੰ ਵੱਡਭਾਗਾ ਸਮਝਦੇ ਹਨ ਕਿ ਉਹਨਾਂ ਨੂੰ ਜੋ ਸੇਵਾ ਸੰਗਤ ਨੇ ਲਗਾਈ ਸੀ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਅੁਹਨਾਂ ਕੋਲੋਂ ਉਹ ਸੇਵਾ ਪੂਰੀ ਕਾਰਵਾਈ ਹੈ।ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਸੰਗਤਾਂ ਦੀ ਸੇਵਾ ਵਿਚ ਹਾਜਰ ਹਨ ਅਤੇ ਆਖਰੀ ਸਵਾਸਾਂ ਤਕ ਗੁਰੂ ਸਾਹਿਬ ਜੀ ਦੀ ਸੰਗਤ ਦੀ ਸੇਵਾ ਕਰਦੇ ਰਹਿਣਗੇ।ਇਸ ਮੌਕੇ ਤੇ ਪ੍ਰਧਾਨ ਬਿਕਰਮਜੀਤ ਸਿੰਘ ਬਾਜਵਾ, ਆਰ. ਪੀ. ਸਿੰਘ ਮੈਣੀ, ਚਰਨ ਸਿੰਘ ਗਿਲ, ਬਲਕਾਰ ਸਿੰਘ ਮੋਹਾਰ, ਸੁਖਵਿੰਦਰ ਸਿੰਘ ਧੰਜਲ, ਜਸਪਾਲ ਸਿੰਘ, ਹਰਸਿਮਰਨ ਸਿਘ, ਪਰਮਿੰਦਰ ਪਾਲ ਸਿੰਘ ਰੰਧਾਵਾ, ਵਿਜੇ ਪਾਲ ਸਿੰਘ, ਜਸਪ੍ਰੀਤ ਸਿੰਘ ਅਰੋੜਾ ਆਦਿ ਮੌਜੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply