Sunday, April 26, 2026

ਸਰਪੰਚ ਧੀਰਾ ਸਿੰਘ ਦੀ ਮਾਤਾ ਦੀ ਪਹਿਲੀ ਬਰਸੀ ਮਨਾਈ ਗਈ

PPN1904201621

ਪੱਟੀ, 19 ਅਪ੍ਰੈਲ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਧੀਰਾ ਸਿੰਘ ਸਰਪੰਚ ਦੀ ਮਾਤਾ ਜੋ ਕਿ ਸਾਬਕਾ ਸਰਪੰਚ ਪਿੰਡ ਆਸਲ ਸਨ, ਦੀ ਅੱਜ ਪਹਿਲੀ ਬਰਸੀ ਪਿੰਡ ਦੀ ਪੰਚਾਇਤ ਵੱਲੋ ਉਹਨਾ ਦੇ ਨਿਵਾਸ ਵਿਖੇ ਮਨਾਈ ਗਈ।ਇਸ ਮੌਕੇ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਕੀਰਤਨੀ ਜੱਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੋਕੇ ਤੇ ਖੁਸਵਿੰਦਰ ਸਿੰਘ ਭਾਟੀਆ ਮੈਬਰ ਸ਼੍ਰੋਮਣੀ ਕਮੇਟੀ, ਧੀਰਾ ਸਿੰਘ ਸਰਪੰਚ, ਹਰਦਿਆਲ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ ਸੈਕਟਰੀ ਕੈਰੋ, ਕਸ਼ਮੀਰ ਸਿੰਘ ਸਰਪੰਚ, ਗੁਰਜੰਟ ਸਿਘ ਮੈਬਰ ਪੰਚਾਇਤ, ਰਸਾਲ ਸਿੰਘ, ਬਲਵੀਰ ਸਿੰਘ, ਬਲਵੀਰ ਸਿੰਘ ਧਗਾਣਾ, ਦੀਪਕ ਚੌਧਰੀ, ਖੜਕ ਸਿੰਘ ਸੰਧੂ, ਮਨਦੀਪ ਸਿੰਘ ਵਿਰਦੀ, ਅੰਗਰੇਜ ਸਿੰਘ, ਵਰਿੰਦਰ ਸਿੰਘ ਬੇਦੀ ਪ੍ਰਧਾਨ ਬੀ.ਐਲ.ਓ ਯੂਨੀਅਨ ਸਮੇਤ ਵੱਡੀ ਗਿਣਤੀ ਵਿੱਚ ਹਾਜਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply