Wednesday, July 3, 2024

ਸਿੱਖ ਕੌਮ ਦੀ ਵਿਰਾਸਤ ਕੋਹਿਨੂਰ ਹੀਰਾ ਤੇ ਹੋਰ ਕੀਮਤੀ ਸਮਾਨ ਸਿੱਖਾਂ ਨੂੰ ਵਾਪਸ ਮਿਲੇ ਜਥੇ: ਅਵਤਾਰ ਸਿੰਘ

PPN1904201622

ਅੰਮ੍ਰਿਤਸਰ, 19 ਅਪ੍ਰੈਲ (ਗੁਰਪ੍ਰੀਤ ਸਿੰਘ)- ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਕੋਹਿਨੂਰ ਹੀਰੇ ਸਬੰਧੀ ਦਿੱਤੇ ਗਏ ਹਲਫਨਾਮੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਲੋਂ ਹੀ ਰੱਦ ਕਰਦੀ ਹੈ ਅਤੇ ਇਸ ਨੂੰ ਗੁਮਰਾਹਕੁੰਨ ਕਰਾਰ ਦਿੰਦੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਗਏ ਹਲਫਨਾਮੇ ਵਿੱਚ ਇਹ ਕਹਿਣਾ ਕਿ ਕੋਹਿਨੂਰ ਹੀਰਾ ਅੰਗਰੇਜ਼ਾਂ ਵੱਲੋਂ ਚੋਰੀ ਕੀਤਾ ਜਾਂ ਲੁਟਿਆ ਨਹੀਂ ਗਿਆ, ਸਗੋਂ ਮਹਾਰਾਜਾ ਦਲੀਪ ਸਿੰਘ ਨੇ ਆਪ ਈਸਟ ਇੰਡੀਆ ਕੰਪਨੀ ਨੂੰ ਦਿੱਤਾ ਸੀ, ਸਰਾਸਰ ਗਲਤ ਬਿਆਨੀ ਹੈ।ਉਨ੍ਹਾਂ ਕਿਹਾ ਕਿ ਕੇਂਦਰ ਦੀ ਇਹ ਕਾਰਵਾਈ ਅੰਗਰੇਜ਼ਾਂ ਦੀ ਚਾਲ ਨੂੰ ਸਹੀ ਠਹਿਰਾਉਂਦੀ ਹੋਣ ਕਾਰਣ ਅਤਿ ਨਿੰਦਣਯੋਗ ਹੈ।  ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਉਸ ਸਮੇਂ ਲਾਹੌਰ ਦਰਬਾਰ ‘ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ ਅਤੇ 1849 ਈ. ਨੂੰ ਕੋਹਿਨੂਰ ਹੀਰਾ ਲਾਰਡ ਡਲਹੌਜੀ ਨੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਪਾਸੋਂ ਤੋਸ਼ੇਖਾਨੇ ਦੇ ਹੋਰ ਕੀਮਤੀ ਸਮਾਨ ਸਮੇਤ ਹਥਿਆ ਲਿਆ ਸੀ।ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਕਿਉਂਕਿ ਉਸ ਸਮੇਂ ਨਾਬਾਲਗਫ਼ਬੱਚਾ ਸੀ ਅਤੇ ਉਸ ਪਾਸੋਂ ਹੀਰਾ ਤੋਹਫੇ ਦੇ ਰੂਪ ਵਿਚ ਹਾਸਿਲ ਕਰਨਾ ਲੁੱਟ ਤੋਂ ਘੱਟ ਨਹੀਂ ਆਖਿਆ ਜਾ ਸਕਦਾ।ਇਸ ਲਈ ਸੱਚਾਈ ਤੋਂ ਮੂੰਹ ਮੋੜਨਾ ਇਤਿਹਾਸ ਨੂੰ ਪਿੱਠ ਦਿਖਾਉਣ ਵਾਲੀ ਗੱਲ ਹੋਵੇਗੀ।
ਕੋਹਿਨੂਰ ਹੀਰੇ ਨੂੰ ਸਿੱਖ ਕੌਮ ਦੀ ਵਿਰਾਸਤ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਹੀਰੇ ‘ਤੇ ਕੇਵਲ ਸਿੱਖ ਕੌਮ ਦਾ ਹੀ ਹੱਕ ਹੈ ਅਤੇ ਇਸ ਨੂੰ ਵਾਪਿਸ ਪ੍ਰਾਪਤ ਕਰਨ ਦੇ ਰਾਹ ਵਿਚ ਕੇਂਦਰ ਸਰਕਾਰ ਨੂੰ ਰੋੜਾ ਨਹੀਂ ਬਣਨਾ ਚਾਹੀਦਾ, ਸਗੋਂ ਇਸ ਦੀ ਵਾਪਸੀ ਲਈ ਸਹਿਯੋਗੀ ਬਣਨਾ ਚਾਹੀਦਾ ਹੈ।ਉਨ੍ਹਾਂ ਕੇਂਦਰ ਸਰਕਾਰ ਨੂੰ ਕੋਹਿਨੂਰ ਹੀਰੇ ਦੇ ਨਾਲ-ਨਾਲ ਮਹਾਰਾਜੇ ਦੀ ਤਖ਼ਤ ਨੁਮਾ ਸੋਨ ਕੁਰਸੀ ਸਮੇਤ ਕੀਮਤੀ ਸਮਾਨ ਨੂੰ ਵਾਪਿਸ ਲਿਆਉਣ ਲਈ ਵੀ ਸੁਹਿਰਦ ਤੇ ਇਮਾਨਦਾਰਾਨਾ ਪਹੁੰਚ ਅਪਣਾਉਣ ਲਈ ਕਿਹਾ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply