Sunday, April 26, 2026

ਫੀਸਾਂ ਦੇ ਨਜਾਇਜ਼ ਵਾਧੇ ਦੀ ਚੰਗਿਆੜੀ ਇੰਜੀਨੀਰਿੰਗ ਕਾਲਜ ਪਹੁੰਚੀ- ਵਿਦਿਆਰਥੀਆਂ ਕੀਤਾ ਪ੍ਰਦਰਸ਼ਨ

ਜੰਡਿਆਲਾ ਗੁਰੂ, 19 ਅਪੈ੍ਰਲ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ)- ਇੱਕ ਪਾਸੇ ਜਿਥੇ ਪ੍ਰਾਈਵੇਟ ਸਕੂਲਾਂ ਵਿੱਚ ਨਜਾਇਜ਼ ਫੀਸਾਂ ਦੇ ਵਾਧੇ ਖਿਲਾਫ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਜੋਰਦਾਰ ਪ੍ਰਦਰਸ਼ਨ ਪੂਰੇ ਪੰਜਾਬ ਵਿੱਚ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਇਹ ਚੰਗਿਆੜੀ ਕਾਲਜਾਂ ਵਿੱਚ ਵੀ ਪਹੁੰਚ ਗਈ ਹੈ।ਅੱਜ ਜੀ.ਟੀ ਰੋਡ ਜੰਡਿਆਲਾ ਗੁਰੁ ਨਜਦੀਕ ਸਥਿਤ ਅੰਮ੍ਰਿਤਸਰ ਕਾਲਜ ਆਫ ਇੰਜੀਨਿਰਿੰਗ ਦੇ ਵਿਦਿਆਰਥੀਆਂ ਨੇ ਕਾਲਜ ਮੈਨਜਮੈਂਟ ਕਮੇਟੀ ਵਲੋਂ ਫੀਸਾਂ ਵਿੱਚ ਕੀਤੇ ਨਜਾਇਜ਼ ਵਾਧੇ ਦੇ ਖਿਲਾਫ ਕਾਲਜ ਕੈਂਪਸ ਦੇ ਅੰਦਰ ਜੋਰਦਾਰ ਪ੍ਰਦਰਸ਼ਨ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਕਾਲਜ ਦੀ ਮੈਂਨਜਮੈਂਟ ਕਮੇਟੀ ਵਲੋਂ ਹਰ ਸਾਲ ਪ੍ਰਤੀ ਸਮੈਸਟਰ ਦੇ ਹਿਸਾਬ ਨਾਲ ਨਜਾਇਜ਼ ਹੀ ਫੀਸ ਵਧਾ ਦਿੱਤੀ ਜਾਂਦੀ ਹੈ।ਵਿਦਿਆਰਥੀਆਂ ਨੇ ਕਿਹਾ ਕਿ ਬਾਕੀ ਕਾਲਜਾਂ ਵਿੱਚ ਫੀਸ ਘਟਾਈ ਜਾ ਰਹੀ ਹੈ ਪਰ ਇਥੇ ਸਭ ਕੁੱਝ ਉਲਟ ਆਪਣੀ ਮਨ ਮਰਜੀ ਅਨੁਸਾਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਦੋਂ ਐਨ.ਬੀ. ਏ ਦੀ ਟੀਮ ਫੀਸਾਂ ਦੀ ਜਾਂਚ ਕਰਨ ਆਉਂਦੀ ਹੈ ਤਾਂ ਉਹਨਾਂ ਨੂੰ ਬਹੁਤ ਹੀ ਘੱਟ ਫੀਸ ਦੱਸ ਕੇ ਵਾਪਿਸ ਭੇਜ ਦਿੱਤਾ ਜਾਂਦਾ ਹੈ। ਵੱਖ ਵੱਖ ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਕੋਲੋਂ ਹੋਸਟਲ ਅਤੇ ਬੱਸ ਕਿਰਾਇਆ ਵੀ ਨਜਾਇਜ਼ ਹੀ ਵੱਧ ਲਿਆ ਜਾ ਰਿਹਾ ਹੈ।ਇਸ ਸਬੰਧੀ ਕਾਲਜ ਦੇ ਦਫਤਰੀ ਨੰਬਰਾਂ ‘ਤੇ ਗੱਲ ਕੀਤੀ ਤਾਂ ਉਹਨਾਂ ਨੇ ਪ੍ਰਿਸੀਪਲ ਦਾ ਨੰਬਰ ਦੱਸਦੇ ਹੋਏ ਕਿਹਾ ਕਿ ਉਹੀ ਕੁੱਝ ਦੱਸਣਗੇ ਪਰ ਪ੍ਰਿਸੀਪਲ ਸਾਹਿਬ ਨੇ ਫੋਨ ਚੁਕਣਾ ਮੁਨਾਸਿਬ ਨਾ ਸਮਝਿਆ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply