Wednesday, July 3, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 21 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਭਾਰਤੀ ਰਿਜ਼ਰਵ ਬੈਂਕ ਵਲੋਂ ਪੰਜਾਬ ਨੂੰ 17523 ਕਰੋੜ ਦੀ ਰਕਮ ਜਾਰੀ – ਕਿਸਾਨਾਂ ਨੂੰ ਕਣਕ ਦੀ ਅਦਾਇਗੀ ਹੋਵੇਗੀ ਆਸਾਨ।

▶ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼੍ਰੌਮਣੀ ਕਮੇਟੀ ਨੂੰ ਕੋਹਿਨੂਰ ਹੀਰਾ ਵਾਪਸੀ ਮਾਮਲੇ ‘ਚ ਸੁਪਰੀਮ ਕੋਰਟ ਵਿੱਚ ਕੈਵੀਏਟ ਪਾਉਣ ਲਈ ਕਿਹਾ।

▶ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਬਿਆਨ – ਕੋਹਿਨੂਰ ਹੀਰੇ ‘ਦੇ ਅਸਲ ਹੱਕਦਾਰ ਪਾਕਿਸਤਾਨ ਤੇ ਸਿੱਖ, ਭਾਰਤ ਦਾ ਕੋਈ ਹੱਕ ਨਹੀਂ।

▶ 12 ਹਜ਼ਾਰ ਕਰੋੜ ਦੇ ਅਨਾਜ ਘੁਟਾਲੇ ‘ਚ ਕਾਂਗਰਸ ਵਲੋਂ ਮੋਹਾਲੀ ਦੇ ਵਿਜ਼ੀਲੈਂਸ ਥਾਣੇ ਵਿੱਚ ਪੰਜਾਬ ਸਰਕਾਰ ਖਿਲਾਫ ਦਰਜ਼ ਕਰਵਾਈ ਗਈ ਸ਼ਿਕਾਇਤ।

▶ ਦਿੱਲੀ ਦੀ ਤਰਜ਼ ‘ਤੇ ਆਪ ਵਲੋਂ ਪੰਜਾਬ ਡਾਇਲਾਗ ਪ੍ਰੋਗਰਾਮ 23 ਅਪ੍ਰੈਲ ਤੋਂ – ਸੀਨੀਅਰ ਪੱਤਰਕਾਰ ਤੇ ਆਪ ਆਗੂ ਕੰਵਰ ਸੰਧੂ ਕਰਨਗੇ ਅਗਵਾਈ।

▶ ਭਾਰਤੀ ਕੈਦੀ ਕ੍ਰਿਪਾਲ ਸਿੰਘ ਦਾ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਮੁਸਤਫਾਬਾਦ ਵਿੱਚ ਅੰਤਿਮ ਸਸਕਾਰ – ਨਾ ਪੁੱਜਾ ਕੋਈ ਸੀਨੀਅਰ ਅਧਿਕਾਰੀ।

▶ ਅਮਰੀਕਾ ਵਿੱਚ ਕੈਲੀਫੋਰਨੀਆ ਏਅਰਪੋਰਟ ‘ਤੇ ਸੁਰੱਖਿਆ ਦੇ ਨਾਮ ‘ਤੇ ਜਬਰਦਸਤੀ ਲੁਹਾਈ ਗਈ ਸਿੱਖ ਨੌਜਵਾਨ ਕਰਨਵੀਰ ਸਿੰਘ ਦੀ ਦਸਤਾਰ।

▶ ਕੈਬਨਿਟ ਸਬ ਕਮੇਟੀ ਵਲੋਂ ਹਰਿਆਣਾ ਵਿੱਚ ਤਿੰਨ ਨਵੇਂ ਜਿਲ੍ਹੇ ਚਰਖੀ ਦਾਦਰੀ, ਹਾਂਸੀ ਤੇ ਗੋਹਾਣਾ ਬਨਾਉਣ ਦੀ ਸਿਫਾਰਸ਼।

▶ ਦਿੱਲੀ ਕਮੇਟੀ ਨੇ 1984 ਸਿੱਖ ਕਤਲੇਆਮ ਦੀ ਯਾਦਗਾਰ ‘ਵਾਲ ਆਫ ਟਰੁੱਥ’ ਪ੍ਰਤੀ ਐਨ.ਆਰ.ਆਈ ਸਿੱਖਾਂ ਨੂੰ ਜਾਣੂ ਕਰਵਾਉਣ ਲਈ ਬਣਾਈ ਪੰਜ ਮੈਂਬਰੀ ਕਮੇਟੀ – ਮੁਖਤਿਆਰ ਸਿੰਘ ਹੋਣਗੇ ਕਨਵੀਨਰ।

▶ ਐਸ.ਵਾਈ.ਐਲ ਮੁੱਦੇ ‘ਤੇ ਆਮ ਆਦਮੀ ਪਾਰਟੀ ਪੰਜਾਬ ਦੇ ਨਾਲ – ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰਾਂ ਐਸ.ਵਾਈ.ਐਲ ਮਸਲੇ ਦਾ ਮਿਲ ਬੈਠ ਕੇ ਲੱਭਣ ਹੱਲ – ਸੰਜੇ ਸਿੰਘ।

▶ ਸ਼ਿਮਲਾ ਦੇ ਆਈ.ਜੀ.ਐਮ.ਸੀ ਹਸਪਤਾਲ ‘ਚ ਜੂਨੀਅਰ ਰੈਜ਼ੀਡੈਂਟ ਡਾਕਟਰ ‘ਤੇ ਗਰਭਵਤੀ ਮਹਿਲਾ ਨਾਲ ਛੇੜਛਾੜ ਦਾ ਦੋਸ਼।

▶ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਸਮਾਗਮ 21 ਜੂਨ ਨੂੰ ਚੰਡੀਗੜ੍ਹ ‘ਚ– ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਮੂਲੀਅਤ।

▶ ਆਪ ਆਗੂ ਸੰਜੇ ਸਿੰਘ ਨੇ ਅਕਾਲੀ ਦਲ ਤੇ ਭਾਜਪਾ ਨੂੰ ਡਰਾਮਾ ਕੰਪਨੀ ਖੋਲਣ ਦੀ ਦਿੱਤੀ ਸਲਾਹ – ਕਿਹਾ ਦੋਵੇਂ ਪਾਰਟੀਆਂ ਡਰਾਮੇਬਾਜ਼।

▶ ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਦਾ ਪਲਟਵਾਰ – ਕੇਜਰੀਵਾਲ ਨੂੰ ਦੱਸਿਆ ਨੌਟੰਕੀਬਾਜ਼।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply