
ਪੱਟੀ, 20 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਜੋਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਆਮ ਆਦਮੀ ਪਾਰਟੀ ਦੇ ਸੈਕਟਰ ਇੰਚਾਰਜ ਗੁਰਦਿਆਲ ਸਿੰਘ ਬੱਲ, ਸੈਕਟਰ ਇੰਚਾਰਜ ਦਲੀਪ ਸਿੰਘ ਅਤੇ ਕਿਸਾਨ ਵਿੰਗ ਦੇ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਦੀ ਅਗਵਾਈ ਹੇਠ ਆਪ ਆਗੂਆਂ ਨੇ ਤਰਨਤਾਰਨ ਦਾਣਾ ਮੰਡੀ ਦਾ ਦੌਰਾ ਕਰਕੇ ਕਿਸਾਨ,ਮਜਦੂਰਾਂ ਅਤੇ ਆੜਤੀਆ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਦੇ ਨਿਵਾਰਨ ਲਈ ਪਾਰਟੀ ਵੱਲੋ ਪੂਰਨ ਸਹਿਯੋਗ ਦਿੱਤਾ ਜਾਵੇਗਾ।ਆਪ ਆਗੂਆਂ ਵੱਲੋ ਤਰਨਤਾਰਨ ਦਾਣਾ ਮੰਡੀ ਵਿਚ ਪਾਣੀ ਅਤੇ ਬਾਥਰੂਮਾਂ ਦੀ ਸੁੱਚਜੀ ਵਿਵਸਥਾ ਕਰਨ ਲਈ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਗਈ।ਇਸ ਮੌਕੇ ਸਰਤਾਜ ਸਿੰਘ ਸੰਧੂ ਨੇ ਕਿਸਾਨਾਂ ਨੂੰ ਆਪਣੀ ਫਸਲਾਂ ਦੀ ਤਲਾਈ ਨਿਗਰਾਨੀ ਹੇਠ ਹੀ ਕਰਵਾਉਣ ਲਈ ਜਾਗਰੂਕ ਕੀਤਾ।ਇਸ ਮੌਕੇ ਭਾਈ ਜਗਦੀਸ਼ ਸਿੰਘ ਸਰਪੰਚ, ਕੁਲਵੰਤ ਸਿੰਘ, ਡਾ. ਕੁਲਦੀਪ ਸਿੰਘ, ਲਵਰਾਜ ਬਗਿਅੜੀ, ਮਨਜੀਤ ਸਿੰਘ ਲਾਲੂਘੁਮਣ, ਦਲਜੀਤ ਸਿੰਘ, ਪ੍ਰਤਾਪ ਸਿੰਘ, ਸੁੱਖਬੀਰ ਸਿੰਘ ਬਾਠ, ਰਣਜੀਤ ਸਿੰਘ, ਰਾਜਬੀਰ ਸਿੰਘ ਪੱਖੋਕੇ, ਦਿਲਬਾਗ ਸਿੰਘ ਸਭਰਾ, ਗੁਰਵਿੰਦਰ ਸਿੰਘ ਅਤੇ ਦਲਜੀਤ ਸਿੰਘ ਆਦਿ ਆਗੂ ਹਾਜ਼ਰ ਸਨ।
Punjab Post Daily Online Newspaper & Print Media