Wednesday, July 3, 2024

ਪੱਟੀ ਨੇੜੇ ਲਗਭਗ 4 ਕਿੱਲੇ ਕਣਕ ਬਿਜਲੀ ਦੀਆਂ ਤਾਰਾਂ ਦੇ ਸਪਾਰਕ ਨਾਲ ਸੜ ਕੇ ਸਵਾਹ

PPN2004201616

ਪੱਟੀ, 20 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਸ਼ਹਿਰ ਦੇ ਨਜਦੀਕ ਬਾਬਾ ਪੀਰਾਂ ਸ਼ਹਾਬ ਰੋਡ ‘ਤੇ ਲਗਭਗ 4 ਕਿੱਲੇ ਕਣਕ ਬਿਜਲੀ ਦੀਆਂ ਤਾਰਾਂ ਦੇ ਸਪਾਰਕ ਨਾਲ ਸੜ ਕੇ ਸਵਾਹ ਹੋ ਗਈ।ਜਗਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਅੱਜ ਕਰੀਬ 3 ਵਜੇ ਦੁਪਹਿਰ ਸਮੇਂ ਸਾਡੇ ਖੇਤਾਂ ਉਪਰੋਂ ਲੰਘਦੀਆਂ ਐਲ.ਟੀ ਲਾਈਨਾਂ ਦੇ ਬਿਜਲੀ ਸਪਾਰਕ ਹੋਣ ਕਰਕੇ ਮੁਖਤਿਆਰ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਇੱਕ ਕਿੱਲਾ ਕਣਕ ਸੜ ਗਈ। ਇਸੇ ਸਮੇਂ ਸੁਖਰਾਜ ਸਿੰਘ ਰਾਣਾ ਬਰਾੜ ਪੁੱਤਰ ਮੁੱਖਵਿੰਦਰ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਲਗਭਗ 2 ਕਿੱਲੇ ਕਣਕ ਇਸ ਲੱਗੀ ਅੱਗ ਨਾਲ ਸੜ੍ਹ ਕੇ ਸਵਾਹ ਹੋ ਗਈ ਹੈ।ਉਕਤ ਵਿਅਕਤੀਆਂ ਨੇ ਦੱਸਿਆ ਕਿ ਅੱਗ ਲੱਗਣ ਸਮੇਂ ਨਜਦੀਕ ਬਹਿਕਾਂ ‘ਤੇ ਰਹਿੰਦੇ ਲੋਕਾਂ ਵਲੋਂ ਸਮੇਂ ਸਿਰ ਕਾਰਵਾਈ ਕਰਨ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੇ ਇੱਕਠੇ ਹੋ ਕੇ ਅੱਗ ‘ਤੇ ਕਾਬੂ ਪਾਇਆ।ਜੇਕਰ ਸਮੇਂ ਸਿਰ ਇਹ ਅੱਗ ਨਾ ਬੁਝਾਈ ਜਾਂਦੀ ਤਾਂ ਬਹੁਤ ੁਿਜਆਦਾ ਨੁਕਸਾਨ ਹੋ ਸਕਦਾ ਸੀ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪਾਵਰਕਾਮ ਦੇ ਐਸ.ਡੀ.ਓ ਸਿਟੀ ਗੁਰਸ਼ਰਨ ਕੁਮਾਰ, ਜੇ.ਈ ਅਵਤਾਰ ਸਿੰਘ ਤੇ ਸਰਬਜੀਤ ਸਿੰਘ ਅਤੇ ਹੋਰ ਬਿਜਲੀ ਮੁਲਾਜਮ ਪਹੁੰਚੇ।ਉਨਾਂ ਨੇ ਮੌਕਾ ਵੇਖ ਕੇ ਦੱਸਿਆ ਕਿ ਇਹ ਬਿਜਲੀ ਸਪਾਰਕ ਨਜਦੀਕ ਖੇਤਾਂ ਵਿੱਚ ਕਣਕ ਵੱਢ ਰਹੀ ਕੰਬਾਈਨ ਦੇ ਐਲ.ਟੀ ਤਾਰਾਂ ਨਾਲ ਟਕਰਾਉਣ ਨਾਲ ਹੋਏ ਸਪਾਰਕ ਕਾਰਨ ਅੱਗ ਲੱਗੀ ਹੈ ਅਤੇ ਇਸ ਸਬੰਧੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਮੌਕੇ ਉਕਤ ਪੀੜਤ ਕਿਸਾਨਾਂ ਨੇ ਸਰਕਾਰ ਅਤੇ ਵਿਭਾਗ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਉਨਾਂ ਦੇ ਨੁਕਸਾਨ ਦੀ ਪੂਰਤੀ ਹੋ ਸਕੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply