
ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੈਕਸ ਹਸਪਤਾਲ ਵਿੱਚ ਕਰੀਬਨ ਅੱਠ ਦਿਨ ਪਹਿਲਾਂ ਦੇਰ ਰਾਤ 12 ਵਜੇ ਪਿੰਡ ਗਹਿਰੀ ਬੁੱਟਰ ਵਲੋਂ ਸੋਹਨ ਸਿੰਘ 35 (ਕਾਲਪਨਿਕ ਨਾਮ) ਨੂੰ ਕੀਟਨਾਸ਼ਕ ਦਵਾਈ ਨਿਗਲਣ ਦੇ ਕਾਰਨ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ।ਮਰੀਜ ਨੇ ਕੀਟਨਾਸ਼ਕ ਦਵਾਈ ਦੀ ਕਰੀਬਨ ਅੱਧੀ ਤੋਂ ਜ਼ਿਆਦਾ ਬੋਤਲ ਪੀ ਲਈ ਸੀ, ਜਿਸ ਕਾਰਣ ਮਰੀਜ ਦੇ ਬਚਣ ਦੀ ਉਮੀਦ ਬਹੁਤ ਘੱਟ ਸੀ, ਪਰ ਮੈਕਸ ਹਸਪਤਾਲ ਤੇ ਐਮ.ਡੀ ਮੈਡਿਸਨ ਡਾ.ੱਿਲਪਾ ਅਤੇ ਉਨ੍ਹਾਂ ਦੀ ਲਾਇਕ ਟੀਮ ਨੇ ਤੁਰੰਤ ਇਲਾਜ ਸ਼ੁਰੂ ਕਰਕੇ ਮਰੀਜ ਦੀ ਜਾਨ ਨੂੰ ਬਚਾ ਲਿਆ। ਡਾ. ਲਿਪਾ ਨੇ ਦੱਸਿਆ ਕਿ ਮਰੀਜ ਨੂੰ ਬਚਾਉਣ ਵਿੱਚ ਮੈਕਸ ਅਸਪਾਤਲ ਦੇ ਐਮਰਜੈਂਸੀ ਵਾਰਡ ਟੀਮ ਦਾ ਵੀ ਪੂਰਾ ਸਹਿਯੋਗ ਰਿਹਾ ਹੈ, ਜਿਸ ਨੇ ਬਿਨਾਂ ਦੇਰੀ ਕੀਤੇ ਮਰੀਜ਼ ਦੇ ਸਰੀਰ ‘ਚੋਂ ਜਹਿਰ ਕੱਢਿਆ। ਡਾ. ੱਿਲਪਾ ਨੇ ਦੱਸਿਆ ਕਿ ਮਰੀਜ ਸੋਹਨ ਨੇ ਕੀਟਨਾਸ਼ਕ ਇੰਨੀ ਜਿਆਦਾ ਮਾਤਰਾ ਵਿੱਚ ਪੀ ਲਈ ਸੀ, ਕਿ ਉਕਤ ਕੀਟਨਾਸ਼ਕ ਨੂੰ ਸਰੀਰ ਤੋਂ ਪੂਰੀ ਤਰ੍ਹਾਂ ਸਾਫ਼ ਕਰਣ ਵਿੱਚ ਕਰੀਬਨ ਦੋ ਦਿਨ ਲੱਗ ਗਏ, ਜਿਸ ਦੇ ਬਾਅਦ ਹੀ ਸੋਹਨ ਸਿੰਘ ਦੇ ਬਚਣ ਦੀ ਉਮੀਦ ਬੀ। ਡਾ. ਲਿਪਾ ਨੇ ਦੱਸਿਆ ਕਿ ਸੋਹਨ ਸਿੰਘ ਨੇ ਘਰੇਲੂ ਕਲੇਸ਼ ਦੇ ਚਲਦਿਆਂ 12 ਅਪ੍ਰੈਲ ਨੂੰ ਰਾਤ 9 ਵਜੇ ਕੀਟਨਾਸ਼ਕ ਦੀ ਦਵਾਈ ਨਿਗਲੀ। ਸੋਹਨ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੋਹਨ ਨੇ ਕਰੀਬ ਅੱਧੇ ਤੋਂ ਜ਼ਿਆਦਾ ਕੀਟਨਾਸ਼ਕ ਦੀ ਬੋਤਲ ਪੀ ਲਈ ਸੀ, ਜਿਸ ਦੇ ਕਾਰਨ ਹਾਲਤ ਬੇਹੱਦ ਗੰਭੀਰ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਬਿਨ੍ਹਾਂ ਦੇਰੀ ਕੀਤੇ ਸੋਹਨ ਨੂੰ ਰਾਤ 12 ਵਜੇ ਬਠਿੰਡਾ ਦੇ ਮੈਕਸ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ। ਡਾ. ਲਿਪਾ ਕਹਿੰਦੇ ਹਨ ਕਿ ਬੇਸ਼ਕ ਮਰੀਜ ਤਿੰਨ ਘੰਟੇ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਜੇਕਰ ਇੱਕ ਘੰਟਾ ਹੋਰ ਦੇਰੀ ਹੋ ਜਾਂਦੀ ਤਾਂ ਸਾਇਦ ਮਰੀਜ ਦਾ ਬਚਣਾ ਮੁਸ਼ਕਲ ਸੀ। ਡਾ. ਲਿਪਾ ਨੇ ਦੱਸਿਆ ਕਿ ਮਰੀਜ ਨੂੰ ਅੱਠ ਦਿਨ ਤੱਕ ਮੈਕਸ ਹਸਪਤਾਲ ਵਿੱਚ ਰੱਖਿਆ ਗਿਆ, ਜਿੱਥੇ ਉਸਨੂੰ ਸਰੀਰਕ ਨਹੀਂ ਸਗੋਂ ਮਾਨਸਿਕ ਤੌਰ ਉੱਤੇ ਵੀ ਮਜਬੂਤ ਕੀਤਾ ਗਿਆ। ਇਸਦੇ ਲਈ ਮਰੀਜ ਨੂੰ ਸਾਇਕਲਾਜਿਸਟ ਵਲੋਂ ਸਪੈਸ਼ਲ ਕਾਉਂਸਲਿੰਗ ਦਿੱਤੀ ਗਈ, ਜਿਸ ਵਿੱਚ ਮਰੀਜ ਦੇ ਨਾਲ ਉਸਦੇ ਪਰਵਾਰ ਦੀ ਵੀ ਕਾਉਂਸਲਿੰਗ ਕੀਤੀ ਗਈ, ਤਾਂਕਿ ਮਰੀਜ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਹੀਂ ਕਰ ਸਕੇ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media