ਪੱਟੀ 24 ਅਪ੍ਰੈਲ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਸਬ ਡਵੀਜਨ ਪੱਟੀ ਅਧੀਨ ਆਉਂਦੇ ਪਿੰਡ ਸਭਰਾ ਦੇ ਵਾਸੀ ਸੁਖਚੈਨ ਸਿੰਘ ਕੌਮ ਮਜ੍ਹਬੀ ਸਿੱਖ ਦੀ ਲੜਕੀ ਨਵਜੋਤ ਕੌਰ ਜਿਸ ਦੀ ਉਮਰ ਡੇਢ ਸਾਲ ਹੈ।ਜਿਸ ਦੀ ਕੁਦਰਤੀ ਤੌਰ ਤੇ ਪਖਾਨੇ ਵਾਲੀ ਜਗਾ ਨਹੀ ਸੀ।ਡਾਕਟਰਾਂਾ ਨੇ ਇਲਾਜ ਲਈ ਲੱਖਾ ਦੇ ਖਰਚੇ ਦੀ ਗੱਲ ਕਹੀ ਪਰ ਪਰਿਵਾਰ ਘਰ ਦੀ ਆਰਥਿਕ ਹਾਲਾਤ ਕਮਜੋਰ ਹੋਣ ਕਾਰਨ ਇਲਾਜ ਕਰਵਾਉਣ ਤੋ ਅਸਮਰਥ ਸਨ।ਪਰ ਪਿੰਡ ਦੇ ਹੀ ਸਮਾਜ ਸੇਵਕ ਸਰਬਜੀਤ ਸਿੰਘ ਸਭਰਾ ਅਤੇ ਜਤਿੰਦਰ ਸਿੰਘ ਬੱਗਾ ਨੇ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਇਹ ਖ਼ਬਰ ਸ਼ੋਸ਼ਲ ਮੀਡੀਆ ਰਾਹੀ ਦੇਸ਼ਾ ਵਿਦੇਸ਼ਾਂ ਤੱਕ ਪਹੰਚਾ ਦਿੱਤੀ ਤੇ ਇਹ ਖ਼ਬਰ ਪੜ ਕੇ ਖਾਲਸਾ ਏਡ ਯੂ. ਕੇ ਦੇ ਗੁਰਪ੍ਰੀਤ ਸਿੰਘ ਨੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਕੇ ਲੜਕੀ ਨੂੰ ਇਲਾਜ਼ ਲਈ ਲੁਧਿਆਣੇ ਦੇ ਫੋਰਟਿਸ ਹਸਪਤਾਲ ਦਾਖ਼ਲ ਕਰਵਾ ਦਿੱਤਾ।ਤੇ ਦੂਜੇ ਦਿਨ ਲੜਕੀ ਦਾ ਅ੍ਰਪੇਸ਼ਨ ਕਰ ਦਿੱਤਾ ਗਿਆ।ਨਵਜੋਤ ਕੌਰ ਹੁਣ ਅਪ੍ਰੇਸ਼ਨ ਤੋ ਬਾਅਦ ਬਿਲਕੁੱਲ ਤੰਦਰੁਸਤ ਹੈ ।ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਅਜੇ ਦੋ ਅਪ੍ਰੇਸ਼ਨ ਹੋਰ ਹੋਣੇ ਹਨ, ਜੋ ਤਿੰਨ ਤਿੰਨ ਮਹੀਨੇ ਬਾਅਦ ਕਰਨੇ ਹਨ।ਇਸ ਦਾ ਸਾਰਾ ਖ਼ਰਚਾ ਖਾਲਸਾ ਏਡ ਯੁਕੇ ਵੱਲੌਂ ਕੀਤਾ ਜਾਵੇਗਾ।ਇਸ ਮੌਕੇ ਨਵਜੋਤ ਕੌਰ ਦੇ ਪਿਤਾ ਸੁਖਚੈਨ ਸਿੰਘ ਮਾਤਾ ਰਾਜ ਕੌਰ ਨੇ ਸਮਾਜ ਸੇਵਕ ਸਰਬਜੀਤ ਸਿੰਘ, ਜਤਿੰਦਰ ਸਿੰਘ ਬੱਗਾ ਅਤੇ ਖਾਲਸਾ ਏਡ ਯੂ.ਕੇ ਦੇ ਗੁਰਪ੍ਰੀਤ ਸਿੰਘ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।
Check Also
ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …
Punjab Post Daily Online Newspaper & Print Media