Friday, March 6, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 26 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਰਾਜ ਸਭਾ ‘ਚ ਪਾਸ ਹੋ ਚੁੱਕਾ ਸਿੱਖ ਗੁਰਦੁਆਰਾ ਐਕਟ 1925 ਸੋਧ ਬਿੱਲ ਲੋਕ ਸਭਾ ਵਿੱਚ ਪਾਸ।

▶ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਧ ਬਿੱਲ ਪੇਸ਼ ਕਰਦਿਆਂ ਕਿਹਾ ਕਿ ਹਰ ਧਰਮ ਨੂੰ ਆਪਣੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਦਾ ਹੋਵੇ ਹੱਕ।

▶ ਅਕਾਲੀ ਦਲ ਵਲੋਂ ਸੋਧ ਬਿੱਲ ਦਾ ਸਵਾਗਤ – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ।

▶ ਸਹਿਜਧਾਰੀ ਸਿੱਖ ਫੈਡਰੇਸ਼ਨ ਨੇ ਸੋਧ ਦਾ ਕੀਤਾ ਵਿਰੋਧ – ਪ੍ਰਧਾਨ ਪਰਮਜੀਤ ਸਿੰਘ ਰਾਣੂ ਨੇ ਕਿਹਾ ਸਹਿਜਧਾਰੀਆਂ ਨਾਲ ਵੱਡਾ ਧੱਕਾ।

▶ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ – ਕੈਪਟਨ ਨੇ ਕਿਹਾ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਮੰਦਭਾਗੀ।

▶ ਐਸ.ਵਾਈ.ਐਲ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਪੰਜਾਬ ਸਰਕਾਰ ਨੇ ਰੱਖਿਆ ਪੱੱਖ – ਕਿਹਾ ਹਰਿਆਣਾ ਦਾ ਪੰਜਾਬ ਦੇ ਪਾਣੀਆਂ ‘ਤੇ ਕੋਈ ਹੱਕ ਨਹੀਂ, 2002 ਤੇ 2004 ‘ਚ ਐਸ.ਵਾਈ.ਐਲ ਫੈਸਲਿਆਂ ‘ਤੇ ਮੁੜ ਵਿਚਾਰ ਦੀ ਕੀਤੀ ਮੰਗ।

▶ ਦਿੱਲੀ ਸਰਕਾਰ ਦੇ ਵਕੀਲ ਇੰਦਰਾ ਜੈ ਸਿੰਘ ਨੇ ਨਵਾਂ ਹਲਫਨਾਮਾ ਦਾਇਰ ਕਰਕੇ ਕਿਹਾ ਐਸ.ਵਾਈ.ਐਲ ਮਾਮਲਾ ਪੰਜਾਬ ਤੇ ਹਰਿਆਣਾ ਦਾ – ਦਿੱਲੀ ਦੇ ਪਾਣੀ ਦਾ ਹੱਕ ਰਹੇ ਬਰਕਰਾਰ।

▶ ਸੰਸਦ ਦੇ ਸ਼ੁਰੂ ਹੋਏ ਇਜ਼ਲਾਸ ਦੌਰਾਨ ਰਾਜ ਸਭਾ ਲਈ ਚੁਣੇ ਗਏ ਨਵੇਂ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਨਰੇਸ਼ ਕੁਮਾਰ ਗੁਜ਼ਰਾਲ, ਅਨੰਦ ਸ਼ਰਮਾ ਤੇ ਸ਼ਵੇਤ ਮਲਿਕ ਨੇ ਚੁੱਕੀ ਸਹੁੰ।

▶ ਸਲਮਾਨ ਖਾਨ ਨੂੰ ਰਿਓ ਓਲੰਪਿਕ ਦਾ ਗਲੋਬਲ ਅੰਬੈਸਡਰ ਬਣਾਏ ਜਾਣ ਦਾ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ਼ ਨੇ ਕੀਤਾ ਵਿਰੋਧ –ਖਿਡਾਰੀ ਯੁਗੇਸ਼ਵਰ ਦੱਤ ਨੂੰ ਦੱਸਿਆ ਅਸਲੀ ਹੀਰੋ।

▶ ਤਰਨ ਤਾਰਨ ਸੈਕਟਰ ਦੀ ਖੇਮਕਰਨ ਬੀ.ਓ.ਪੀ ਦੀ ਕੰਡਿਆਲੀ ਤਾਰ ਨੇੜਿਓਂ ਇਕ ਪਾਕਿਸਤਾਨ ਘੁਸਪੈਠੀਆ ਕੀਤਾ ਕਾਬੂ – ਅਹਿਲ ਅਹਿਮਦ ਨਾਮੀ ਘੁਸਪੈਠੀਏ ਦੇ ਦੋ ਸਾਥੀ ਹੋਏ ਫਰਾਰ।

▶ ਮਹਾਂਰਾਸ਼ਟਰ ‘ਚ 2006 ਦੇ ਮਾਲੇਗਾਓਂ ਬੰਬ ਧਮਾਕੇ ਦੇ 9 ਮੁਲਜ਼ਮ ਸਬੂਤਾਂ ਦੀ ਘਾਟ ਕਾਰਨ ਬਰੀ।

▶ ਸ਼ਿਵ ਸੈਨਾ ਵਲੋਂ ਪਾਕਿ ਗਾਇਕ ਰਾਹਤ ਫਤਿਹ ਅਲੀ ਖਾਨ ਦਾ ਵਿਰੋਧ।

▶ ਸਵਰਨਕਾਰਾਂ ਤੇ ਸੋਨਾ ਵਪਾਰੀਆਂ ਦੀ ਐਕਸਾਇਜ਼ ਡਿਊਟੀ ਖਿਲਾਫ ਹੜਤਾਲ ਮੁੜ ਸ਼ੁਰੂ।

▶ ਹਿਮਾਚਲ ਦੇ ਮੰਡੀ ਇਲਾਕੇ ‘ਚ ਬਰੋਟ ਨੇੜੇ ਖਾਈ ‘ਚ ਡਿੱਗਣ ਕਾਰਨ ਤਿੰਨ ਦੀ ਮੌਤ।

▶ ਭੀਮ ਟਾਂਕ ਹੱਤਿਆ ਮਾਮਲਾ – ਮੁੱਖ ਦੋਸ਼ੀ ਸ਼ਿਵ ਲਾਲ ਡੋਡਾ ਅਦਾਲਤ ਵਿੱਚ ਪੇਸ਼ – ਚਲਾਨ ਦੀ ਕਾਪੀ ਸੌਪੀ।

▶ ਕਾਂਗਰਸ ਦੇ ਰਾਹੁਲ ਗਾਂਧੀ ਨੂੰ ਮਿਲਣ ਉਪਰੰਤ ਕੁਲਦੀਪ ਬਿਸ਼ਲੋਈ ਦਾ ਬਿਆਨ – ਉਹਨਾਂ ਦੀ ਪਾਰਟੀ ‘ਹਜਕਾ’ ਜਲਦ ਕਾਂਗਰਸ ‘ਚ ਹੋਵੇਗੀ ਸ਼ਾਮਿਲ।

▶ ਫਗਵਾੜਾ ਵਿਖੇ ਡਿਊਟੀ ਵਿੱਚ ਕੁਤਾਹੀ ਦੇ ਦੋਸ਼ਾਂ ਹੇਠ ਐਸ.ਐਮ.ਓ ਮੁਅੱਤਲ।

▶ ਚੰਡੀਗੜ੍ਹ ਏਅਰਪੋਰਟ ਮਾਮਲੇ ‘ਚ ਹਾਈ ਕੋਰਟ ਨੇ ਏਅਰ ਅਥਾਰਟੀ ਆਫ ਇੰਡੀਆ ਅਤੇ ਹਵਾਬਾਜੀ ਮੰਤਰਾਲੇ ਦੀ ਕੀਤੀ ਜਵਾਬਦੇਹੀ – ਕਿਹਾ ਅੰਤਰਰਾਸ਼ਟਰੀ ਉਡਾਣਾ ਸ਼ੁਰੂ ਨਹੀਂ ਕਰਨੀਆਂ ਤਾਂ ਕਿਸਾਨਾਂ ਦੀ ਐਕੁਆਇਰ ਕੀਤੀ ਜਮੀਨ ਵਾਪਿਸ ਕੀਤੀ ਜਾਵੇ – 7 ਏਅਰਲਾਈਨਾਂ ਨੂੰ ਭੇਜੇ ਨੋਟਿਸ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply